ਆਸਟ੍ਰੇਲੀਆ ਦੀ ਸੁਪਰੀਮ ਕੋਰਟ ‘ਚ ਭਾਰਤੀ ਮੂਲ ਦਾ ਜੱਜ ਨਿਯੁਕਤ

TeamGlobalPunjab
1 Min Read

ਸਿਡਨੀ : ਭਾਰਤੀ ਮੂਲ ਦੇ ਹੇਮੰਤ ਧਨਜੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਸੂਬੇ ਦੀ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਸਿਡਨੀ ਬੈਰਿਸਟਰ ਬੁੱਧਵਾਰ ਨੂੰ NSW ਦੀ ਸੁਪਰੀਮ ਕੋਰਟ ਵਿੱਚ ਜੱਜ ਵਜੋਂ ਸੇਵਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਪਹਿਲੇ ਆਸਟਰੇਲੀਆਈ ਬਣ ਗਏ ਹਨ।

ਧਨਜੀ ਨੂੰ ਸਾਲ 1990 ਵਿੱਚ ਲੀਗਲ ਪ੍ਰੈਕਟੀਸ਼ਨਰ ਵਜੋਂ ਦਾਖਲ ਕੀਤਾ ਗਿਆ ਸੀ ਅਤੇ ਤਿੰਨ ਦਹਾਕਿਆਂ ਤੋਂ ਵੱਧ ਦਾ ਕਾਨੂੰਨੀ ਤਜ਼ੁਰਬਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਵਿੱਚ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਟਵੀਟ ਕਰਦਿਆਂ ਕਿਹਾ, ‘ਸਿਡਨੀ ਦੇ ਬੈਰਿਸਟਰ ਹੇਮੰਤ ਧਨਜੀ ਨਿਊ ਸਾਊਥ ਵੇਲਜ਼ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਹੋਣ ਵਾਲੇ ਭਾਰਤੀ ਮੂਲ ਦੇ ਪਹਿਲੇ ਆਸਟਰੇਲੀਆਈ ਬਣ ਗਏ ਹਨ। ਉਨ੍ਹਾਂ ਨੂੰ 1990 ਵਿੱਚ ਐਲਏ ਪ੍ਰੈਕਟੀਸ਼ਨਰ ਵਜੋਂ ਦਾਖਲ ਕੀਤਾ ਗਿਆ ਸੀ। ਧਨਜੀ ਕੋਲ ਤਿੰਨ ਦਹਾਕਿਆਂ ਤੋਂ ਵੱਧ ਦਾ ਕਾਨੂੰਨੀ ਤਜਰਬਾ ਵੀ ਹੈ।

Share this Article
Leave a comment