ਆਪਣੀ ਇੱਜ਼ਤ ਬਚਾਉਣ ਲਈ ‘ਆਪ’ ਵਲੋਂ ਅਕਾਲੀ ਦਲ ਨੂੰ ਕੀਤੀ ਜਾ ਰਹੀ ਹੈ ਅਪੀਲ: ਅਰਸ਼ਦੀਪ ਕਲੇਰ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ ਚੋਣ ਪ੍ਰਚਾਰ ਵਿਚਾਲੇ ਆਗੂਆਂ ਵੱਲੋਂ ਇੱਕ’ਦੂਸਰੇ ਖਿਲਾਫ਼ ਬਿਆਨਬਾਜ਼ੀ ਦਾ ਦੌਰ  ਲਗਾਤਾਰ ਜਾਰੀ ਹੈ। ਇਸੇ ਤਹਿਤ ਆਪ ਵਲੋਂ ਵੀ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ, ਜੋ ਚੋਣ ਕਮਿਸ਼ਨ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਕੇਜਰੀਵਾਲ ਵਲੋਂ ਦਿੱਲੀ ਦੇ ਲੋਕਾਂ ਦਾ ਪੈਸਾ ਪੰਜਾਬ ‘ਚ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਜਾਣਦੇ ਹਨ ਕਿ ਜੇਕਰ ਉਨ੍ਹਾਂ ਦਾ ਕੋਈ ਆਪਣਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਕੇਡਰ ਸਭ ਤੋਂ ਵੱਧ ਹੈ, ਇਸ ਲਈ ਆਪਣੀ ਇੱਜ਼ਤ ਬਚਾਉਣ ਲਈ ਆਮ ਆਦਮੀ ਪਾਰਟੀ ਵਲੋਂ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ, ‘ਨਾਂ ਖ਼ੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ, ਨਾ ਇਧਰ ਕੇ ਹੂਏ ਨਾ ਉਧਰ ਕੇ ਰਹੇ ਕੇਜਰੀਵਾਲ ਦੀ ਸਥਿਤੀ ਵੀ ਅਜਿਹੀ ਹੋ ਚੁੱਕੀ ਹੈ। ਬਿਕਰਮ ਸਿੰਘ ਮਜੀਠੀਆ ਦੇ ਪੈਰਾਂ ‘ਚ ਡਿੱਗ ਕੇ ਮੁਆਫ਼ੀ ਮੰਗਣ ਤੋਂ ਬਾਅਦ ਅਕਾਲੀ ਵਰਕਰਾਂ ਨੂੰ ਅਪੀਲ ਵਾਲੀ ਵੀਡੀਓ ਰਿਲੀਜ਼ ਦੀ ਕੁਤਾਹੀ ਲਈ ਕੇਜਰੀਵਾਲ ਵੱਲੋਂ ਦੂਸਰੀ ਵਾਰ ਮੰਗੀ ਮੁਆਫ਼ੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਕੇਜਰੀਵਾਲ ਜਾਣ ਚੁੱਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਮਜਬੂਤ ਪਾਰਟੀ ਹੈ, ਜਿਸਦੇ ਅੱਗੇ “ਆਪ” ਦਾ ਕੋਈ ਵਜੂਦ ਨਹੀਂ।’

- Advertisement -

ਬਿਕਰਮ ਮਜੀਠੀਆ ਕੇਸ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜੋ ਦੋ ਦਿਨ ਆਪਣੇ ਸਟੈਂਡ ‘ਤੇ ਨਹੀ ਟਿਕ ਸਕਿਆ, ਉਸ ‘ਤੇ ਪੰਜਾਬੀ ਕਿਵੇਂ ਯਕੀਨ ਕਰ ਲੈਣਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਚਾਰ ਲੋਕ ਸਭਾ ਮੈਂਬਰ ਅਤੇ ਵੀਹ ਵਿਧਾਇਕ ‘ਆਪ’ ਨੂੰ ਦਿੱਤੇ ਪਰ ਉਹ ਵੀ ਸੰਭਾਲ ਨਹੀਂ ਸਕੇ ਤੇ ਕਿਹਾ ‘ਆਈ ਐਮ ਸੌਰੀ’ , ਇਸ ਲਈ ਹੁਣ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਮੂੰਹ ਨਹੀਂ ਲਗਾਉਣਗੇ ਤੇ ਹੁਣ ਅਸੀਂ ਵੀ ਕਹਿੰਦੇ ਹਾਂ ‘ਵੀ ਆਰ ਸੌਰੀ’।

Share this Article
Leave a comment