ਆਖਰ ਕੌਣ ਹੈ ਸੁਸ਼ੀਲ ਕੁਮਾਰ ਨੂੰ ਪਨਾਹ ਦੇਣ ਵਾਲੀ ਹੈਂਡਬਾਲ ਖਿਡਾਰਨ?

TeamGlobalPunjab
3 Min Read

 

 ਝਗੜੇ ਦੇ ਚਸ਼ਮਦੀਦ ਨੂੰ ਦਿੱਲੀ ਪੁਲਿਸ ਨੇ ਦਿੱਤੀ ਸੁਰੱਖਿਆ

ਨਵੀਂ ਦਿੱਲੀ : ਪਹਿਲਵਾਨ ਸਾਗਰ ਰਾਣਾ ਦੀ ਮੌਤ ਲਈ ਜ਼ਿੰਮੇਵਾਰ ਕਹੇ ਜਾ ਰਹੇ ਅੰਤਰਰਾਸ਼ਟਰੀ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਉਸ ਦਾ ਸਾਥੀ ਅਜੈ ਪੁਲਿਸ ਰਿਮਾਂਡ ਅਧੀਨ ਹਨ । ਇਸ ਵਿਚਾਲੇ ਸੁਸ਼ੀਲ ਕੁਮਾਰ ਦੀ ਮਦਦ ਕਰਨ ਵਾਲਿਆਂ ਵਿਚ ਰਾਸ਼ਟਰੀ ਪੱਧਰ ਦੀ ਮਹਿਲਾ ਖਿਡਾਰਨ ਦਾ ਨਾਮ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਹੈਂਡਬਾਲ ਖਿਡਾਰੀ ਹੈ ਜਿਸਨੇ ਦੋ ਵਾਰ ਏਸ਼ੀਅਨ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਵੀ ਕੀਤੀ ਹੈ। ਜਦੋਂ ਸਪੈਸ਼ਲ ਸੈੱਲ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਮੁੰਡਕਾ ਖੇਤਰ ਤੋਂ ਫੜਿਆ ਤਾਂ ਉਹ ਇਕ ਸਕੂਟੀ ’ਤੇ ਸਵਾਰ ਸਨ। ਇਹ ਸਕੂਟੀ ਇਸ ਮਹਿਲਾ ਖਿਡਾਰੀ ਦੇ ਨਾਮ ਤੇ ਦਰਜ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਉਸਦੀ ਸਕੂਟੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਖਿਡਾਰਨ ਦਾ ਨਾਮ ਕੀ ਹੈ, ਇਸ ਬਾਰੇ ਹਾਲੇ ਸਸਪੈਂਸ ਬਣਿਆ ਹੋਇਆ ਹੈ।

- Advertisement -

ਹੁਣ ਇਸ ਮਹਿਲਾ ਖਿਡਾਰੀ ਸਬੰਧੀ ਵੀ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮੁੱਢਲੀ ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਸ਼ੀਲ ਕੁਮਾਰ ਨਾਲ ਇਸ ਮਹਿਲਾ ਖਿਡਾਰੀ ਦੀ ਦੋਸਤੀ ਕਰੀਬ ਚਾਰ ਸਾਲ ਪਹਿਲਾਂ ਛਤਰਸਾਲ ਸਟੇਡੀਅਮ ਵਿੱਚ ਹੋਈ ਸੀ।

ਦਿੱਲੀ ਪੁਲਿਸ ਦਾ ਕਹਿਣਾ ਹੈ ਕਿ 4 ਮਈ ਤੋਂ ਬਾਅਦ ਸੁਸ਼ੀਲ ਕੁਮਾਰ ਅਤੇ ਉਸ ਦਾ ਸਾਥੀ ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਵਿੱਚ ਕਈ ਥਾਵਾਂ ‘ਤੇ ਲੁਕਦੇ ਰਹੇ ।

ਦਿੱਲੀ ਆਉਣ ਤੋਂ ਬਾਅਦ ਸੁਸ਼ੀਲ ਕੁਮਾਰ ਇਸ ਮਹਿਲਾ ਖਿਡਾਰੀ ਨੂੰ ਦਿੱਲੀ ਕੈਂਟ ਖੇਤਰ ਵਿਚ ਮਿਲਿਆ। ਜਿੱਥੋਂ ਉਹ ਉਸਨੂੰ ਆਪਣੇ ਨਾਲ ਹਰੀ ਨਗਰ ਖੇਤਰ ਲੈ ਗਈ। ਇਥੋਂ ਉਹ ਐਤਵਾਰ ਸਵੇਰੇ ਸਕੂਟੀ ਲੈ ਕੇ ਅਜੈ ਨਾਲ ਰਵਾਨਾ ਹੋਇਆ। ਇਹ ਦੋਵੇਂ ਸਕੂਟੀ ਤੇ ਆਪਣੇ ਕਿਸੇ ਦੋਸਤ ਤੋਂ ਪੈਸੇ ਲੈਣ ਲਈ ਜਾ ਰਹੇ ਸਨ ਕਿ ਪੁਲਿਸ ਨੇ ਇਨਾਂ ਨੂੰ ਗ੍ਰਿਫਤਾਰ ਕਰ ਲਿਆ।

ਇਸ ਦੇ ਨਾਲ ਹੀ, ਇਸ ਕੇਸ ਦੀ ਜਾਂਚ ਕਰਾਈਮ ਬ੍ਰਾਂਚ ਯੂਨਿਟ ਨੂੰ ਤਬਦੀਲ ਕਰ ਦਿੱਤੀ ਗਈ, ਜਿਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਦੋਵਾਂ ਦੋਸ਼ੀਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ। ਹੁਣ ਤੱਕ, ਸਾਗਰ ਦੀ ਮੌਤ ਦੇ ਕਾਰਨਾਂ ਦੀ ਜਾਂਚ ਵਿੱਚ ਮਾਡਲ ਟਾਊਨ ਦਾ ਇੱਕ ਫਲੈਟ ਦੱਸਿਆ ਗਿਆ ਹੈ, ਜਿਸਨੂੰ ਖਾਲੀ ਕਰਨ ਦੋ ਮਹੀਨੇ ਦੇ ਕਿਰਾਏ ਨੂੰ ਲੈ ਕੇ ਵਿਵਾਦ ਸੀ।

ਸੋਨੂੰ ਮਾਹਲ ਅਤੇ ਅਮਿਤ ਇਸ ਕੇਸ ਦੇ ਨਾਲ ਨਾਲ ਚਸ਼ਮਦੀਦ ਗਵਾਹ ਹਨ। ਜਿਨ੍ਹਾਂ ਦੀ ਗਵਾਹੀ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਅਜਿਹੀ ਸਥਿਤੀ ਵਿਚ ਸੋਨੂੰ ਮਾਹਲ ਨੂੰ ਡਰ ਸੀ ਕਿ ਸੁਸ਼ੀਲ ਬਿਆਨ ਦੇਣ ਲਈ ਉਹ ਉਸ ‘ਤੇ ਹਮਲਾ ਨਾ ਕਰਵਾ ਦੇਵੇ । ਇਸ ਕਰਕੇ, ਉਸਨੇ ਦਿੱਲੀ ਪੁਲਿਸ ਤੋਂ ਆਪਣੇ ਲਈ ਸੁਰੱਖਿਆ ਦੀ ਮੰਗ ਕੀਤੀ ਸੀ। ਵੱਡੇ ਹਾਈ ਪ੍ਰੋਫਾਈਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਸੋਨੂੰ ਮਾਹਲ ਨੂੰ ਸੁਰੱਖਿਆ  ਦੇ ਵੀ ਦਿੱਤੀ ਗਈ ਹੈ।

- Advertisement -
Share this Article
Leave a comment