100 ਸਮਾਰਟ ਸਿਟੀ ‘ਚ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੀ ਹੋਈ ਚੋਣ

TeamGlobalPunjab
1 Min Read

                                      ਪੰਜਾਬ ਦੇ ਸਮਾਰਟ ਸ਼ਹਿਰਾਂ ਸੰਬਧੀ ਮੀਟਿੰਗ,

                ਸਾਂਸਦ ਸ਼ਵੇਤ ਮਲਿਕ ਵਲੋਂ ਕਮਿਸ਼ਨਰ ਨਿਗਮ ਕੋਮਲ ਮਿੱਤਲ ਨਾਲ ਕੀਤੀ ਗਈ ਮੀਟਿੰਗ

ਅਮਿੰਤਸਰ:  ਅਮਿੰਤਸਰ ਨੂੰ ਸਮਾਰਟ ਸਿਟੀ ‘ਚ ਸ਼ਾਮਿਲ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਸਾਕਾਰ ਕਰਨ ਨੂੰ ਲੈ ਕੇ ਸਾਂਸਦ ਸ਼ਵੇਤ ਮਲਿਕ ਵਲੋਂ ਅੰਮ੍ਰਿਤਸਰ ਦੇ ਸਰਕਟ ਹਾਉਸ ਵਿਖੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਨਾਲ ਅਹਿਮ ਮੀਟਿੰਗ ਕੀਤੀ ਗਈ।ਇਸ ਦੌਰਾਨ ਇਹ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਘੋਸ਼ਿਤ ਕਰਨ ਵਾਸਤੇ ਪਹਿਲਾ ਵੀ ਕੇਂਦਰ ਸਰਕਾਰ ਵਲੋਂ 80 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ ‘ਚ ਵਿਕਾਸ ਕਾਰਜ ਕੀਤੇ ਗਏ ਸਨ । ਹੁਣ ਵੀ ਅੰਮ੍ਰਿਤਸਰ ਦੇ ਜੋ ਪਾਰਕ ਸਕਤਰੀ ਬਾਗ ਅਤੇ ਕੰਪਨੀ ਬਾਗ ਨੂੰ ਸਮਾਰਟ ਸਿਟੀ ਦੇ ਤਹਿਤ ਸੁੰਦਰੀ ਕਰਨ ਕਰਨਾ ਅੰਡਰਗਰਾਉਂਡ ਵਾਇਰਿੰਗ,ਅਤੇ ਨਿਕਾਸੀ ਦੇ ਨਾਲ ਨਾਲ ਵਿਕਾਸ ਕਾਰਜਾਂ ਦੀ ਲੜੀ ਲਗਾ ਗੁਰੂਨਗਰੀ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਘੋਸ਼ਿਤ ਕਰਨ ਦੀ ਤਿਆਰੀ ਪੂਰਨ ਤੌਰ ਤੇ ਕੀਤੀ ਜਾ ਰਹੀ ਹੈ।

ਜਿਸਦੇ ਚਲਦੇ  ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇਸ ਦੇ ਵਿਕਾਸ ਕਾਰਜਾਂ ਵਾਸਤੇ ਅਹਿਮ ਮੀਟਿੰਗ ਕੀਤੀ ਗਈ ਹੈ।  ਆਉਣ ਵਾਲੇ ਸਮੇ ਵਿਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਸ਼ਹਿਰਾਂ ਨੂੰ ਸਮਾਰਟ ਸਿਟੀ ਘੋਸ਼ਿਤ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

- Advertisement -

Share this Article
Leave a comment