ਨਿਊਜ਼ ਡੈਸਕ: PM ਮੋਦੀ ਛੱਤੀਸਗੜ੍ਹ ਦੇ ਜਗਦਲਪੁਰ ਦੌਰੇ ‘ਤੇ ਹਨ । ਉਨ੍ਹਾਂ ਨੇ ਬਸਤਰ ਦੇ ਦੰਤੇਸ਼ਵਰੀ ਦੇਵੀ ਮੰਦਰ ‘ਚ ਪੂਜਾ ਕਰਕੇ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ ਅਤੇ ਫਿਰ ਜਨ ਸਭਾ ਨੂੰ ਸੰਬੋਧਨ ਕੀਤਾ। ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਕਾਂਗਰਸ ‘ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਕਹਿੰਦੀ ਸੀ ਕਿ ਪਹਿਲਾ ਅਧਿਕਾਰ ਘੱਟ ਗਿਣਤੀਆਂ ਅਤੇ ਮੁਸਲਮਾਨਾਂ ਦਾ ਹੈ, ਪਰ ਹੁਣ ਆਬਾਦੀ ਤੈਅ ਕਰੇਗੀ ਕਿ ਪਹਿਲਾ ਅਧਿਕਾਰ ਕਿਸ ਦਾ ਹੋਵੇਗਾ। ਕੀ ਕਾਂਗਰਸ ਘੱਟ ਗਿਣਤੀਆਂ ਨੂੰ ਹਟਾਉਣਾ ਚਾਹੁੰਦੀ ਹੈ? ਕੀ ਕਾਂਗਰਸ ਗਰੀਬਾਂ ਨੂੰ ਵੰਡਣਾ ਚਾਹੁੰਦੀ ਹੈ? ਮੇਰੇ ਲਈ ਗਰੀਬ ਸਭ ਤੋਂ ਵੱਡੀ ਜਾਤ ਹੈ। ਗ਼ਰੀਬ ਭਾਵੇਂ ਜਨਰਲ ਵਰਗ ਦਾ ਹੋਵੇ, ਮੇਰੇ ਲਈ ਗਰੀਬ ਸਭ ਤੋਂ ਉੱਪਰ ਹੈ। ਕਾਂਗਰਸ ਆਪਸੀ ਪਾੜਾ ਵਧਾਉਣਾ ਚਾਹੁੰਦੀ ਹੈ। ਕਾਂਗਰਸ ਨੇ ਸਿਰਫ ਗਰੀਬੀ ਦਿੱਤੀ ਹੈ ਅਤੇ ਦੇਸ਼ ਨੂੰ ਵੰਡਣ ਦਾ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਰਾਜਸਥਾਨ ‘ਚ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਮਾਜ ਭਲਾਈ ਯੋਜਨਾਵਾਂ ਸਿਰੇ ਨਹੀਂ ਚੜ੍ਹਦੀਆਂ ਹਨ। ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਉਨ੍ਹਾਂ ਯੋਜਨਾਵਾਂ ਨੂੰ ਪੂਰਾ ਕਰੇਗੀ। ਉਹ ਜਨਹਿਤ ਨਾਲ ਸਬੰਧਿਤ ਕੋਈ ਯੋਜਨਾ ਰੱਦ ਨਹੀਂ ਕਰਨਗੇ। ਉਹ ਰਾਜਸਥਾਨ ਵਿੱਚ ਸੁਧਾਰ ਲਈ ਕੰਮ ਕਰਨਗੇ। ਜਗਦਲਪੁਰ ‘ਚ ਪੀਐਮ ਮੋਦੀ ਨੇ ਕਿਹਾ, ‘ਅੱਜ ਤੱਕ ਕਾਂਗਰਸ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਕਿਸੇ ਹੋਰ ਦੇਸ਼ ਨਾਲ ਕਿਹੜਾ ਗੁਪਤ ਸਮਝੌਤਾ ਕੀਤਾ ਹੈ, ਪਰ ਦੇਸ਼ ਦੇਖ ਰਿਹਾ ਹੈ ਕਿ ਇਸ ਸਮਝੌਤੇ ਤੋਂ ਬਾਅਦ ਕਾਂਗਰਸ ਨੇ ਦੇਸ਼ ਦੀ ਹੋਰ ਵੀ ਆਲੋਚਨਾ ਸ਼ੁਰੂ ਕਰ ਦਿੱਤੀ ਹੈ। ਲੱਗਦਾ ਹੈ ਕਿ ਉਨ੍ਹਾਂ ਨੂੰ ਭਾਰਤ ਵਿੱਚ ਕੁਝ ਵੀ ਪਸੰਦ ਨਹੀਂ ਹੈ।
छत्तीसगढ़ के जन-जन की आकांक्षाओं को साकार करने के लिए भाजपा संकल्पित है। जगदलपुर में 'परिवर्तन महासंकल्प रैली' को संबोधित कर रहा हूं। https://t.co/OHnDibuKzQ
— Narendra Modi (@narendramodi) October 3, 2023
- Advertisement -
ਜਨਤਾ ਨੂੰ ਸੰਬੋਧਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 7200 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਭਾਜਪਾ ਪ੍ਰਦੇਸ਼ ਪ੍ਰਧਾਨ ਸੀ ਪੀ ਜੋਸ਼ੀ, ਵਿਰੋਧੀ ਧਿਰ ਦੇ ਆਗੂ ਰਾਜੇਂਦਰ ਰਾਠੌੜ ਅਤੇ ਕੇਂਦਰੀ ਮੰਤਰੀ ਅਰਜੁਨ ਮੇਘਵਾਲ ਸਮੇਤ ਹੋਰ ਆਗੂ ਸ਼ਾਮਿਲ ਹੋਏ। ਉਨ੍ਹਾਂ ਨੇ ਗਹਿਲੋਤ ਸਰਕਾਰ ਨੂੰ ਭ੍ਰਿਸ਼ਟ ਸਰਕਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਗਹਿਲੋਤ ਸਰਕਾਰ ਮਹਿਲਾ ਸੁਰੱਖਿਆ ਦੇ ਮੁੱਦਿਆਂ ਉੱਤੇ ਵੀ ਢਿੱਲ ਵਰਤ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੇਪਰ ਲੀਕ ਮਾਫ਼ੀਆ ਦੀ ਜਵਾਬਦੇਹੀ ਤੈਅ ਕਰਕੇ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.