ਨਿਊਜ਼ ਡੈਸਕ : ਰੈਪਰ ਟੀਓਨ ਵੇਨ ਦਾ ਮੂਸੇ ਪਿੰਡ ‘ਚ ਸ਼ੂਟ ਗੀਤ ‘ਹੀਲਿੰਗ’ ਹੋਇਆ ਰਿਲੀਜ਼ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਕ ਸਾਲ ਬਾਅਦ ਬ੍ਰਿਟਿਸ਼ ਰੈਪਰ ਟਿਓਨ ਵੇਨ (Tion Wayne) ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇ ਪਹੁੰਚਿਆ ਅਤੇ ਆਪਣੇ ਆਉਣ ਵਾਲੇ ਗੀਤ ਦੀ ਵੀਡੀਓ ਲਈ ਵਿਜ਼ੂਅਲ ਸ਼ੂਟ ਕੀਤੇ। ਵੇਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲ ਕੇ ਭਾਵੁਕ ਹੋ ਗਿਆ। ਵੇਨ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਅਤੇ ਵੀਡੀਓਜ਼ ਵੀ ਪੋਸਟ ਕੀਤੀਆਂ ਹਨ।
ਦੱਸਣਯੋਗ ਇਹ ਵੀ ਹੈ ਕਿ ਵੀਡੀਓ ਸ਼ੂਟ ਕਰਨ ਦੇ ਕੁਝ ਘੰਟਿਆਂ ਦੇ ਅੰਦਰ ਹੀ ਗਾਣਾ ਰਿਲੀਜ਼ ਕਰ ਦਿੱਤਾ ਗਿਆ। ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਕੁਝ ਘੰਟਿਆਂ ਦੇ ਅੰਦਰ ਹੀ ਗਾਣੇ ਨੂੰ 180k ਤੋਂ ਵੱਧ ਵਿਊਜ਼ ਮਿਲੇ। ਵੇਨ ਨੇ 2021 ਵਿੱਚ ਰਿਲੀਜ਼ ਹੋਏ ਪੰਜਾਬੀ ਗਾਇਕ ਦੇ ਗੀਤ ‘ਸੇਲਿਬ੍ਰਿਟੀ ਕਿਲਰ’ ਲਈ ਮੂਸੇਵਾਲਾ ਨਾਲ ਕੋਲੈਬੋਰੇਸ਼ਨ ਵੀ ਕੀਤੀ ਸੀ।
ਨਾਈਜ਼ੀਰੀਅਨ ਮੂਲ ਦਾ ਰੈਪਰ ਟਿਓਨ ਵੇਨ ਆਪਣੇ ਨਵੇਂ ਗੀਤ ਦੀ ਸੂਟਿੰਗ ਲਈ ਮੂਸੇਵਾਲਾ ਦੇ ਪਿੰਡ ਮੂਸਾ ਪਹੁੰਚਿਆ ਹੈ, ਜਿਥੇ ਉਸ ਨੇ ਮਰਹੂਮ ਗਾਇਕ ਦੇ ਮਾਤਾ-ਪਿਤਾ ਨਾਲ ਲੰਬਾ ਸਮਾਂ ਸਿੱਧੂ ਮੂਸੇਵਾਲਾ (sidhu moosewala update) ਦੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਆਪਣਾ ਗਾਣਾ ਸ਼ੂਟ ਕੀਤਾ। ਗਾਣੇ ਵਿੱਚ ਮੂਸੇਵਾਲਾ ਦੇ ਪਿੰਡ ਅਤੇ ਘਰ ਨੂੰ ਦੇਖਿਆ ਜਾ ਸਕਦਾ ਹੈ।
ਟਿਓਨ ਇਸ ਮੌਕੇ ਸਿੱਧੂ ਮੂਸੇਵਾਲਾ ਦੀ ਸਮਾਧ ਉਤੇ ਵੀ ਗਿਆ ਅਤੇ ਉਸ ਦੇ ਖੇਤਾਂ ਸਣੇ ਪਿੰਡ ਦੀਆਂ ਹੋਰ ਥਾਵਾਂ ’ਤੇ ਵੀ ਘੁੰਮਿਆ। ਟਿਓਨ ਵੇਨ ਨੇ ਪਿੰਡ ਜਵਾਹਰਕੇ ਜਾ ਕੇ ਉਹ ਥਾਂ ਵੀ ਵੇਖਿਆ, ਜਿਥੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ।
ਗਾਣੇ ‘ਚ ਹਨ ਇਹ ਖਾਸ ਦ੍ਰਿਸ਼
ਗਾਣੇ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟਿਓਨ ਨੇ ਚਿੱਟਾ ਕੁਰਤਾ ਪਜਾਮਾ ਪਾਇਆ ਹੋਇਆ ਹੈ। ਉਸ ਦੇ ਬੈਕਗਰਾਉਂਡ ਵਿੱਚ ਸਿੱਧੂ ਦੀ ਹਵੇਲੀ ਅਤੇ ਹੋਰ ਪਿੰਡ ਦੇ ਕਈ ਦ੍ਰਿਸ਼ ਹਨ। ਵੀਡੀਓ ਵਿੱਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਟ੍ਰੈਕਟਰ ਚਲਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਟ੍ਰੈਕਟਰ ਦੇ ਸਟੰਟ ਵੀ ਸ਼ਾਮਲ ਹਨ। ਇਸ ਵੀਡੀਓ ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.