ਚੀਨ ‘ਚ ਪਿਛਲੇ ਕੁਝ ਦਿਨਾਂ ਤੋਂ ਅਚਾਨਕ ਵੈਕਸੀਨ ਦੀ ਉਪੱਬਲਧਤਾ ‘ਚ ਆਈ ਕਮੀ

TeamGlobalPunjab
1 Min Read

ਵਰਲਡ ਡੈਸਕ :- ਚੀਨ ‘ਚ ਪਿਛਲੇ ਕੁਝ ਦਿਨਾਂ ਤੋਂ ਅਚਾਨਕ ਵੈਕਸੀਨ ਦੀ ਉਪੱਬਲਧਤਾ ‘ਚ ਕਮੀ ਆਈ ਹੈ।  ਇੱਥੇ ਲੋਕ ਵੈਕਸੀਨ ਦੀ ਦੂਜੀ ਡੋਜ਼ ਲਗਵਾਉਣ ਲਈ ਪਰੇਸ਼ਾਨ ਹੋ ਰਹੇ ਹਨ। ਚੀਨ ‘ਚ ਪਿਛਲੇ ਕੁਝ ਦਿਨਾਂ ਤੋਂ ਅਚਾਨਕ ਵੈਕਸੀਨ ਦੀ ਉਪੱਬਲਧਤਾ ‘ਚ ਕਮੀ ਆਈ ਹੈ।

ਸਰਕਾਰ ਪਿਛਲੇ ਸੱਤ ਦਿਨਾਂ ਤੋਂ ਹਰ ਰੋਜ਼ 33 ਲੱਖ ਵੈਕਸੀਨ ਦੇ ਡੋਜ਼ ਲਗਵਾ ਰਹੀ ਹੈ। ਪਹਿਲਾਂ ਇਹ ਗਿਣਤੀ 43 ਲੱਖ ਸੀ। ਵੈਕਸੀਨੇਸ਼ਨ ਦੀ ਯੋਜਨਾ ਦੇਖਣ ਵਾਲੇ ਝੇਂਗ ਝੋਂਗਵੇ ਨੇ ਦੱਸਿਆ ਕਿ ਇਸ ਸਮੇਂ ਘਰੇਲੂ ਇਸਤੇਮਾਲ ਲਈ ਵੈਕਸੀਨ ਡੋਜ਼ ‘ਚ ਕੁਝ ਕਮੀ ਆਈ ਹੈ। ਇਹ ਕਮੀ ਮਈ ਜਾਂ ਜੂਨ ਤਕ ਦੂਰ ਕਰ ਲਈ ਜਾਵੇਗੀ।

ਇਸਤੋਂ ਇਲਾਵਾ  ਹਰ ਜਗ੍ਹਾ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰੇ ਹੋਏ ਹਨ। ਸਾਰੇ ਦੇਸ਼ ਟੀਕਾਕਰਨ ਮੁਹਿੰਮ ਵੱਲ ਖ਼ਾਸ ਧਿਆਨ ਦੇ ਰਹੇ ਹਨ। ਲੋਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜ਼ੋ ਕੋਰੋਨਾ ਵਾਇਰਸ ਨੂੰ ਹਰਾਇਆ ਜਾ ਸਕੇ।

Share this Article
Leave a comment