ਯੂਕਰੇਨ ਸੰਕਟ: ਬ੍ਰਿਟੇਨ ਦੀ ਵਿਦੇਸ਼ ਮੰਤਰੀ ਨੇ ਰੂਸੀ ਹਮਰੁਤਬਾ ਨਾਲ ਕੀਤੀ ਬੈਠਕ, ਸਰਹੱਦ ‘ਤੇ 1 ਲੱਖ ਫੌਜੀ ਤਾਇਨਾਤ

TeamGlobalPunjab
2 Min Read

ਰੂਸ- ਯੂਕਰੇਨ ਸੰਕਟ ਨੂੰ ਘੱਟ ਕਰਨ ਅਤੇ ਕੂਟਨੀਤਕ ਰਸਤਾ ਅਪਣਾਉਣ ‘ਤੇ ਜ਼ੋਰ ਦੇਣ ਲਈ ਰੂਸ ਪਹੁੰਚੀ ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰੂਸ ਨੇ ਵੀਰਵਾਰ ਨੂੰ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਬੈਠਕ ਕੀਤੀ। ਰੂਸ ਨੇ ਯੂਕਰੇਨ ਦੀ ਸਰਹੱਦ ਦੇ ਨੇੜੇ 100,000 ਤੋਂ ਵੱਧ ਸੈਨਿਕਾਂ ਦੀ ਤਾਇਨਾਤੀ ਦੇ ਨਾਲ ਖੇਤਰ ਵਿੱਚ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ।

ਹਾਲਾਂਕਿ, ਰੂਸ ਦਾ ਕਹਿਣਾ ਹੈ ਕਿ ਉਸ ਦੀ ਆਪਣੇ ਗੁਆਂਢੀ ‘ਤੇ ਹਮਲਾ ਕਰਨ ਦੀ ਕੋਈ ਯੋਜਨਾ ਨਹੀਂ ਹੈ। ਲਿਜ਼ ਨੇ ਇੱਕ ਵਾਰ ਫਿਰ ਰੂਸ ਨੂੰ ਚੇਤਾਵਨੀ ਦਿੱਤੀ ਕਿ ਗੁਆਂਢੀ ਯੂਕਰੇਨ ‘ਤੇ ਹਮਲਾ ਕਰਨ ਦੇ ਗੰਭੀਰ ਨਤੀਜੇ ਅਤੇ ਭਾਰੀ ਕੀਮਤ ਭੁਗਤਣੀ ਪਵੇਗੀ। ਉਨ੍ਹਾਂ ਨੇ ਰੂਸ ਨੂੰ ਅਪੀਲ ਕੀਤੀ ਕਿ ਉਹ ਯੂਕਰੇਨ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਨ ਲਈ ਆਪਣੇ ਅੰਤਰਰਾਸ਼ਟਰੀ ਸਮਝੌਤੇ ਦੀ ਵਚਨਬੱਧਤਾ ਦਾ ਪਾਲਣ ਕਰੇ।

ਮੀਟਿੰਗ ਦੌਰਾਨ ਸਖ਼ਤ ਰੁਖ਼ ਅਪਣਾਉਣ ਵਾਲੇ ਲਾਵਰੋਵ ਨੇ ਇਹ ਵੀ ਕਹਿ ਦਿੱਤਾ ਕਿ ਪੱਛਮੀ ਮੁਲਕਾਂ ਮਾਸਕੋ ਨੂੰ ਉਪਦੇਸ਼ ਨਾ ਦੇਣ। ਲਾਵਰੋਵ ਨੇ ਕਿਹਾ, ਵਿਚਾਰਧਾਰਕ ਪਹੁੰਚ ਅਤੇ ਅੰਤਿਮ ਚੇਤਾਵਨੀ ਦੇ ਰਾਹ ਤੋਂ ਅੱਗੇ ਨਹੀਂ ਵਧਾਇਆ ਜਾ ਸਕਦਾ। ਬੈਠਕ ਤੋਂ ਬਾਅਦ ਬ੍ਰਿਟੇਨ ਦੀ ਵਿਦੇਸ਼ ਮੰਤਰੀ ਨੇ ਇੱਕ ਵਾਰ ਫਿਰ ਰੂਸ ਨੂੰ ਆਪਣੇ ਫੌਜੀ ਠਿਕਾਣਿਆਂ ‘ਤੇ ਵਾਪਸ ਭੇਜਣ ਦੀ ਮੰਗ ਕੀਤੀ।

ਹਾਲਾਂਕਿ, ਲਾਵਰੋਵ ਨੇ ਇਸ ਮੰਗ ਨੂੰ ਗੈਰਵਾਜਬ ਦੱਸਦਿਆਂ ਰੱਦ ਕਰ ਦਿੱਤਾ ਅਤੇ ਪੂਰਬੀ ਯੂਰਪ ਵਿੱਚ ਤਾਇਨਾਤ ਬ੍ਰਿਟਿਸ਼ ਅਤੇ ਨਾਟੋ ਫੌਜਾਂ ਵੱਲ ਉਂਗਲ ਉਠਾਈ। ਲਾਵਰੋਵ ਨੇ ਕਿਹਾ ਕਿ ਰੂਸੀ ਖੇਤਰ ਤੋਂ ਰੂਸੀ ਫੌਜਾਂ ਨੂੰ ਵਾਪਸ ਬੁਲਾਉਣ ਦੀ ਮੰਗ ਅਫਸੋਸਜਨਕ ਹੈ। ਅਸੀਂ ਕਿਸੇ ਨੂੰ ਧਮਕਾਉਣਾ ਨਹੀਂ ਚਾਹੁੰਦੇ, ਪਰ ਅਸੀਂ ਖੁਦ ਖ਼ਤਰੇ ਦਾ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਨੇ ਪੱਛਮੀ ਨੇਤਾਵਾਂ ‘ਤੇ ਆਪਣੇ ਦੇਸ਼ ਵਿੱਚ ਰਾਜਨੀਤਿਕ ਲਾਭ ਪ੍ਰਾਪਤ ਕਰਨ ਲਈ ਯੂਕਰੇਨ ਮੁੱਦੇ ‘ਤੇ ਹੰਗਾਮਾ ਕਰਨ ਦਾ ਦੋਸ਼ ਲਗਾਇਆ।

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment