PM ਮੋਦੀ ਦੀ ਸੰਸਦ ਮੈਂਬਰਾਂ ਨੂੰ ਬਜਟ ਸੈਸ਼ਨ ‘ਚ ਖੁੱਲ੍ਹੇ ਮਨ ਨਾਲ ਚਰਚਾ ਕਰਨ ਦੀ ਅਪੀਲ

TeamGlobalPunjab
1 Min Read

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਆਪਣੀ ਥਾਂ ‘ਤੇ ਚੱਲਦੀਆਂ ਰਹਿਣਗੀਆਂ ਪਰ ਬਜਟ ਸੈਸ਼ਨ ਬਹੁਤ ਮਹੱਤਵਪੂਰਨ ਹੈ।  ਬਜਟ ਸੈਸ਼ਨ ਸੋਮਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸੰਬੋਧਨ ਨਾਲ ਸ਼ੁਰੂ ਹੋਵੇਗਾ।ਸਾਰੀਆਂ ਸਿਆਸੀ ਪਾਰਟੀਆਂ ਅਤੇ ਸੰਸਦ ਮੈਂਬਰ ਖੁੱਲ੍ਹੇ ਦਿਮਾਗ ਨਾਲ ਚੰਗੀ ਤਰ੍ਹਾਂ ਵਿਚਾਰ-ਵਟਾਂਦਰਾ ਕਰਕੇ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਲਿਜਾਣ ਅਤੇ ਗਤੀ ਲਿਆਉਣ ‘ਚ ਸਾਰਥਕ ਸਿੱਧ ਹੋਣਗੇ।

- Advertisement -

ਨਰਿੰਦਰ ਮੋਦੀ ਨੇ  ਕਿਹਾ ਕਿ ਇਹ ਠੀਕ ਹੈ ਕਿ ਵਾਰ-ਵਾਰ ਚੋਣਾਂ ਹੋਣ ਕਾਰਨ ਸੈਸ਼ਨ ਅਤੇ ਚਰਚਾਵਾਂ ਪ੍ਰਭਾਵਿਤ ਹੋ ਜਾਂਦੀਆਂ ਹਨ।ਉਹ ਸਾਰੇ ਸੰਸਦ ਮੈਂਬਰਾਂ ਨੂੰ ਪ੍ਰਾਰਥਨਾ ਕਰਨਗੇਂ ਕਿ ਚੋਣਾਂ ਆਪਣੀ ਥਾਂ ‘ਤੇ ਹੋਣ ਅਤੇ ਹੁੰਦੀਆਂ ਰਹਿਣ। ਬਜਟ ਸੈਸ਼ਨ ਪੂਰੇ ਸਾਲ ਲਈ ਬਲੂਪ੍ਰਿੰਟ ਤਿਆਰ ਕਰਦਾ ਹੈ,  ਇਸ ਸੈਸ਼ਨ ਨੂੰ ਜਿੰਨਾ ਜ਼ਿਆਦਾ ਫਲਦਾਇਕ ਬਣਾਵਾਂਗੇ, ਸਾਡੇ ਦੇਸ਼ ਨੂੰ ਸਾਲ ਭਰ ਆਰਥਿਕ ਉਚਾਈਆਂ ‘ਤੇ ਲਿਜਾਣ ਦੇ ਉੱਨੇ ਹੀ ਚੰਗੇ ਮੌਕੇ ਮਿਲਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment