ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਸਿੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ

Rajneet Kaur
1 Min Read

ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵਲੋਂ ਪਿੰਡ ਮੂਸਾ ਦੇ ਸਰਕਾਰੀ ਸਕੂਲ ’ਚ ਸਟਾਫ਼ ਦੀ ਕਮੀ ਦੇ ਮੁੱਦੇ ਨੂੰ ਲੈ ਕੇ ਅੱਜ  ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸਕੂਲ ’ਚ ਖ਼ਾਲੀ ਪਏ ਅਹੁਦਿਆਂ ਨੂੰ   ਤੁਰੰਤ ਭਰਨ ਦੀ ਮੰਗ ਕੀਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਮੂਸਾ ਪਿੰਡ ਦੇ ਸਰਕਾਰੀ ਸਕੂਲ ‘ਚ ਪ੍ਰਿੰਸੀਪਲ ਸਣੇ 9 ਅਹੁਦੇ ਖਾਲੀ ਹਨ। ਜਿਸ ਵਿਚ ਪ੍ਰਿੰਸੀਪਲ, ਅੰਗਰੇਜ਼ੀ ਲੈਕਚਰਾਰ, ਇਤਿਹਾਸ ਲੈਕਚਰਾਰ, ਪੋਲ ਸਾਇੰਸ ਲੈਕਚਰਾਰ, ਪੰਜਾਬੀ ਲੈਚਰਰਾਰ, ਡੀਪੀ ਮਾਸਟਰ, ਲਾਇਬ੍ਰੇਰੀਅਨ, ਰੇਸਟੋਰਰ, ਮਾਲੀ ਸਣੇ ਚੌਕੀਦਾਰ ਦੇ ਅਹੁਦੇ ਖਾਲੀ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment