ਨਾੜ ਨੂੰ ਲਾਈ ਅੱਗ ਦੀ ਲਪੇਟ ’ਚ ਆਇਆ ਇਕ ਸਾਲਾ ਬੱਚਾ ,ਝੁੱਗੀ ਤੱਕ ਪਹੁੰਚੀ ਨਾੜ ਦੀ ਅੱਗ,ਮਾਸੂਮ ਦੀ ਤੜਫ-ਤੜਫ ਕੇ ਮੌਤ

navdeep kaur
3 Min Read

ਮੁਕਤਸਰ : ਸ਼੍ਰੀ ਮੁਕਤਸਰ ਸਾਹਿਬ ਵਿਖੇ ਉਸ ਸਮੇਂ ਹਾਹਾਕਾਰ ਮਚ ਗਈ। ਜਦੋਂ ਪਿੰਡ ਬਾਜਾ ਮਰਾੜ ਵਿਖੇ ਖੇਤਾਂ ਵਿਚ ਨਾੜ ਨੂੰ ਲੱਗੀ ਅੱਗ ਮਜ਼ਦੂਰ ਪਰਿਵਾਰਾਂ ਦੀ ਝੁੱਗੀ ਤੱਕ ਪਹੁੰਚੀ ਤਾਂ ਉਸ ਦੀ ਲਪੇਟ ਵਿਚ ਆਉਣ ਕਾਰਨ ਇੱਕ ਸਾਲਾ ਬੱਚੇ ਦੀ ਮੌਤ ਗਈ ਹੈ।

ਖਬਰ ਸ੍ਰੀ ਮੁਕਤਸਰ ਸਾਹਿਬ ਤੋ ਸਾਹਮਣੇ ਆਈ ਹੈ ,ਜਿਥੇ ਪਿੰਡ ਬਾਜਾ ਮਰਾੜ ਵਿਖੇ ਮਜ਼ਦੂਰ ਪਰਿਵਾਰ ਦੇ ਇਕ ਸਾਲਾ ਬੱਚੇ ਦੀ ਅੱਗ ਵਿਚ ਝੁਲਸ ਕੇ ਮੌਤ ਹੋ ਗਈ ਹੈ। ਦਰਅਸਲ ਝੁੱਗੀ ਬਣਾ ਕੇ ਰਹਿ ਰਹੇ ਇਕ ਪ੍ਰਵਾਸੀ ਮਜ਼ਦੂਰ ਦੀ ਝੌਂਪੜੀ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਮਾਸੂਮ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਕ ਪ੍ਰਵਾਸੀ ਮਜ਼ਦੂਰ ਆਪਣੇ ਪਤਨੀ ਤੇ ਬੱਚਿਆਂ ਨਾਲ ਅਨਾਜ ਮੰਡੀ ‘ਚ ਮਜ਼ਦੂਰੀ ਕਰਨ ਵਾਸਤੇ ਆਇਆ ਹੋਇਆ ਸੀ ਤੇ ਉਸ ਨੇ ਪਿੰਡ ਬਜਾਜ ਨੇੜੇ ਝੁੱਗੀ ਬਣਾਈ ਸੀ। ਬੀਤੇ ਦਿਨ ਬਾਅਦ ਦੁਪਹਿਰ ਕਣਕ ਦੇ ਨਾੜ ਨੂੰ ਲੱਗੀ ਅੱਗ ਲੱਗਣ ਕਾਰਨ ਮਜ਼ਦੂਰ ਦੀ ਝੁੱਗੀ ਅੱਗ ਦੀ ਲਪੇਟ ‘ਚ ਆ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਕਾਰਨ ਪ੍ਰਵਾਸੀ ਮਜ਼ਦੂਰ ਦੀ ਝੁੱਗੀ ਸੜ ਕੇ ਸੁਆਹ ਹੋ ਗਈ ਉੱਥੇ ਹੀ ਪਰਿਵਾਰ ਦੇ ਮਾਸੂਮ ਬੱਚੇ ਅਤੇ ਦੁਧਾਰੂ ਪਸ਼ੂ ਦੀ ਮੌਤ ਹੋ ਗਈ।

ਦਸ ਦਈਏ ਕਿ ਘਟਨਾ ਮੌਕੇ ਮਜ਼ਦੂਰ ਦੀ ਪਤਨੀ ਤੇ ਛੋਟੇ ਬੱਚੇ ਹੀ ਮੌਜੂਦ ਸਨ ਤੇ ਬੱਚਾ ਅੰਦਰ ਸੁੱਤਾ ਹੋਇਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਰੀਵਾਲਾ ਪੁਲਸ ਤੇ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਨੇੜੇ ਮੌਜੂਦ ਇੱਕ ਫੈਕਟਰੀ ਵੀ ਮੌਜੂਦ ਸੀ। ਜਿਸ ਤੇ ਅੱਗ ਲੱਗਣ ਕਾਰਨ ਫੈਕਟਰੀ ਦਾ ਸਮਾਨ ਸੜ ਕੇ ਰਾਖ ਹੋ ਗਿਆ। ਨੇੜੇ ਖੜੀ ਗੱਡੀਆਂ ਵੀ ਸੜ ਗਈਆਂ।

ਦੱਸ ਦਿੰਦੇ ਹਾਂ ਕਿ ਪੁਲਿਸ ਵੱਲੋਂ ਨਾੜ ਨੂੰ ਅੱਗ ਲਾਉਣ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਅੱਗ ਲਾਉਣ ਵਾਲਿਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਅੱਜ ਵੀ ਇਹ ਸਵਾਲ ਨੇ ਕਿ ਆਖਿਰ ਕਦੋਂ ਤੱਕ ਲੋਕਾਂ ਵੱਲੋਂ ਨਾੜ ਨੂੰ ਅੱਗ ਲਗਾਈ ਜਾਵੇਗੀ। ਬੀਤੇ ਦਿਨੀਂ ਅੰਮ੍ਰਿਤਸਰ ਦੇ ਵਿਚ ਨਾੜ ਨੂੰ ਲੱਗੀ ਅੱਗ ਦੇ ਲਪੇਟ ਵਿਚ ਆਉਣ ਕਾਰਨ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ਅਜਿਹੇ ਵਿਚ ਕਿਸਾਨਾਂ ਨੂੰ ਅਣਗਹਿਲੀ ਨਾ ਵਰਤਦੇ ਹੋਏ ਅੱਗ ਲਾਉਣ ਤੋਂ ਬਚਾਅ ਕਰਨਾ ਚਾਹੀਦਾ ਹੈ। ਤਾਂ ਜੋ ਕਿਸੇ ਹੋਰ ਮਨੁੱਖ ਨਾਲ ਅਜਿਹੀ ਰੂਹ ਕੰਬਾਊ ਘਟਨਾ ਨਾ ਵਾਪਰੇ ਸਕੇ।

- Advertisement -

 

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment