ਡਿਜੀਟਲ ਯੁਗ ‘ਚ ਵੀ ਚਲਦੀ ਪੱਥਰ ਦੀ ਕਰੰਸੀ, ਹਰ ਮੁਦਰਾ ਦਾ ਆਕਾਰ ਵੱਖਰਾ

Rajneet Kaur
5 Min Read

ਨਿਊਜ਼ ਡੈਸਕ: ਸੰਘਣੇ ਜੰਗਲ ਜਾ ਦਲਦਲ ਵਿੱਚ ਛੋਟੇ-ਛੋਟੇ ਪੱਥਰਾਂ ਦੇ ਟੁੱਕੜੇ ਮਿਲ ਹੀ ਜਾਂਦੇ ਹਨ । ਉਹਨਾਂ ਪੱਥਰਾਂ ਵਿੱਚ ਸ਼ੇਕ ਹੁੰਦੇ ਹਨ ਤਾਂ ਜੋ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਆਸਾਨੀ ਨਾਲ ਲਿਜਾਇਆ ਜਾ ਸਕੇ । ਇਹ ਕੋਈ ਮਾਮੂਲੀ ਪੱਥਰ ਨਹੀਂ ਹੁੰਦੇ ।ਇਹਨਾਂ ਨੂੰ ਸਟੋਨ ਪੱਥਰ ਕਿਹਾ ਜਾਂਦਾ ਹੈ ।ਸਦੀਆਂ ਤੋਂ ਕੋਈ ਚੀਜ਼ ਦੀ ਖਰੀਦਦਾਰੀ ਕਰਨੀ ਹੋਵੇ ਤਾਂ ਪੈਸਿਆਂ ਦਾ ਲੈਣ ਦੇਣ ਹੁੰਦਾ ਹੈ ।ਵਕਤ ਦੇ ਨਾਲ ਕੀਮਤੀ ਰਤਨ ਦੇ ਕੇ ਚੀਜ਼ਾਂ ਖਰੀਦੀਆਂ ਜਾਣ ਲੱਗੀਆਂ । ਫਿਰ ਸਿੱਕਿਆਂ ਦੀ ਸ਼ੁਰੂਆਤ ਹੋਈ , ਸੋਨੇ ,ਚਾਂਦੀ ਤੇ ਗਿਲਟ ਦੇ ਸਿੱਕਿਆਂ ਦਾ ਅਲੱਗ ਅਲੱਗ ਮੁੱਲ ਪੈਣ ਲੱਗਾ । ਆਖ਼ਰਕਾਰ ਉਹ ਕਰੰਸੀ ਆਈ ਜੋ ਪੂਰੀ ਦੁਨੀਆਂ ਵਿਚ ਚਮਕ ਗਈ । ਹੁਣ ਵੀ ਦੁਨੀਆਂ ਦਾ ਇੱਕ ਅਜਿਹਾ ਹਿੱਸਾ ਹੈ ਜਿੱਥੇ ਕਾਗਜ਼ ਦੇ ਨੋਟ ਨਹੀਂ ਬਲਕਿ ਪੱਥਰ ਦੀ ਕਰੰਸੀ ਚਲਦੀ ਹੈ ।

ਪ੍ਰਸ਼ਾਂਤ ਮਹਾਸਾਗਰ ਨਾਲ ਘਿਰਿਆ ਯਪ ਦੀਪ ਜਿਥੇ ਛੋਟੇ ਤੋਂ ਲੈ ਕਿ ਇਨਸਾਨ ਦੇ ਆਕਾਰ ਤੱਕ ਦੇ ਸਿਕੇ ਚਲਦੇ ਹਨ । 100 ਸੁਕੇਅਰ ਤੱਕ ਫੈਲੇ ਇਸ ਦੀਪ ਤੇ ਲਗਪਗ 12 ਹਜ਼ਾਰ ਲੋਕ ਰਹਿੰਦੇ ਹਨ ਜੋ ਕਈ ਪਿੰਡਾਂ ਵਿਚ ਵੰਡੇ ਹੋਏ ਹਨ । ਪਿੰਡ ਦੇ ਹਰ ਪਰਿਵਾਰ ਕੋਲੋਂ ਕੁਝ ਸਿੱਕੇ ਹੁੰਦੇ ਹਨ । ਜਿਸ ਪਰਿਵਾਰ ਕੋਲੋਂ ਜਿੰਨੇ ਜ਼ਿਆਦਾ ਸਿੱਕੇ ਤੇ ਪੱਥਰ ਹੋਣ ਉਸ ਪਰਿਵਾਰ ਨੂੰ ਓਨਾਂ ਹੀ ਅਮੀਰ ਮੰਨਿਆ ਜਾਂਦਾ ਹੈ । ਜਿਹੜੇ ਬਹੁਤ ਜ਼ਿਆਦਾ ਭਾਰੀ ਪੱਥਰ ਹੁੰਦੇ ਹਨ । ਉਹਨਾਂ ਵਿਚ ਇੱਕ ਸ਼ੇਕ ਹੁੰਦਾ ਹੈ ਕਿਉਂਕਿ ਜਿਸ ਨੇ ਵੀ ਉਹ ਕਰੰਸੀ ਖਰੀਦੀ ਹੁੰਦੀ ਹੈ ਉਹ ਆਸਾਨੀ ਨਾਲ ਉਸ ਨੂੰ ਆਪਣੇ ਘਰ ਲੈ ਜਾ ਸਕੇ । ਸਟੋਨ ਕਰੰਸੀ ਦੇ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਹੈ ਕਿ ਉਸ ਦੀ ਸ਼ੁਰੂਆਤ ਕਦੋ ਤੇ ਕਿਥੇ ਹੋਈ । ਮੰਨਿਆ ਜਾਂਦਾ ਹੈ ਕਿ ਯਪ ਦੀਪ ਤੇ ਕੋਈ ਬਹੁਮੁਲ ਧਾਤੁ ਜਾਂ ਕੱਚੇ ਮਾਲ ਦਾ ਨਾ ਮਿਲਣਾ ਸੀ । ਜਿਥੇ ਨਾ ਸੋਨਾ, ਨਾ ਚਾਂਦੀ ਤੇ ਨਾ ਹੀ ਕੋਈ ਹੋਰ ਕਰੰਸੀ ਮਿਲਦੀ ਸੀ । ਫਿਰ ਉਥੇ ਦੇ ਲੋਕਾਂ ਨੇ ਚੂਨਾ ਪੱਥਰ ਨੂੰ ਹੀ ਵਰਤਣਾ ਸ਼ੁਰੂ ਕਰ ਦਿੱਤਾ । ਜਿਸ ਨੂੰ ਕਰੰਸੀ ਵਜੋਂ ਵੀ ਵਰਤਿਆ ਜਾਣ ਲਗਾ ।

ਚੂਨੇ ਦੇ ਵੱਡੇ ਪੱਥਰਾਂ ਨੂੰ ਤ੍ਰਾਸ ਕਿ ਉਸ ਵਿਚ ਇਕ ਸ਼ੇਕ ਕਰ ਦਿੱਤੋ ਜਾਂਦਾ ਸੀ ਤੇ ਉਪਰ ਆਪਣਾ ਜਾ ਪਰਿਵਾਰ ਦਾ ਨਾਮ ਲਿਖਿਆ ਜਾਂਦਾ ਸੀ । ਉਸ ਨੂੰ ਰਾਈ ਕਿਹਾ ਗਿਆ । ਅਗਰ ਕਿਸ ਨੂੰ ਪੈਸਿਆਂ ਦੀ ਲੋੜ ਹੁੰਦੀ ਤਾ ਉਹ ਪੱਥਰ ਦੀ ਕਰੰਸੀ ਦਿੰਦਾ । ਬਦਲੇ ਵਿੱਚ ਉਸ ਨੂੰ ਸਿੱਪੀਆਂ ਦਿੱਤੀਆਂ ਜਾਂਦੀਆਂ ਹਨ। ਸਮੁੰਦਰ ਵਿਚ ਮਿਲਣ ਵਾਲੀਆਂ ਸਿੱਪੀਆਂ ਵੀ ਓਥੇ ਪੈਸੇ ਦੀ ਕੀਮਤ ਰੱਖਦੀਆਂ ਸਨ । ਹਾਲਾਂਕਿ ਸਿੱਪੀਆਂ ਦਾ ਸਿਲਸਲਾ ਹੁਣ ਖ਼ਤਮ ਹੋ ਗਿਆ ਪਰ ਯਪ ਦੀਪ ਦੇ ਰਹਿਣ ਵਾਲੇ ਲੋਕਾਂ ਲਈ ਸਟੋਨ ਕਰੰਸੀ ਅਜੇ ਵੀ ਬਹੁਤ ਮਹੱਤਵਪੂਰਨ ਹੈ । ਜਿਹੜੇ ਪੱਥਰ ਜ਼ਿਆਦਾ ਵੱਡੇ ਹੁੰਦੇ ਹਨ ਉਹਨਾਂ ਓਥੇ ਹੀ ਛੱਡ ਦਿਤਾ ਜਾਂਦਾ ਹੈ ਤੇ ਨਾਲ ਹੀ ਇਹ ਵੀ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਕਿ ਇਸ ਦਾ ਮਾਲਕ ਕੌਣ ਹੈ । ਸਿੱਧੇ ਢੰਗ ਨਾਲ ਕਿਹਾ ਜਾਵੇ ਤਾਂ ਸਟੋਨ ਕਰੰਸੀ ਦੀ ਕੀਮਤ ਖ਼ਾਨਦਾਨੀ ਗਹਿਣੇ ਦੀ ਤਰ੍ਹਾਂ ਮੰਨੀ ਜਾਂਦੀ ਹੈ । ਜੋ ਇਕ ਪੀੜੀ ਤੋਂ ਦੂਜੀ ਪੀੜੀ ਤੱਕ ਬਾਰੇ ਸਤਿਕਾਰ ਨਾਲ ਰੱਖਿਆ ਜਾਂਦਾ ਹੈ ।

ਦੂਜੇ ਵਿਸ਼ਵ ਯੁੱਧ ਦੌਰਾਨ ਹਾਲਤ ਬਿਲਕੁਲ ਬਦਲ ਗਏ । ਇਸ ਤੋਂ ਠੀਕ ਪਹਿਲਾਂ ਯਪ ਦੀਪ ਤੇ ਸਪੇਨ ਦਾ ਕਬਜ਼ਾ ਹੋ ਗਿਆ । ਇਸ ਨੂੰ ਵਿਸ਼ਵ ਯੁੱਧ ਦੌਰਾਨ ਜਾਪਾਨ ਦੀ ਸ਼ਾਹੀ ਫੌਜ ਨੇ ਆਪਣੇ ਕਬਜ਼ੇ ‘ਚ ਲੈ ਲਿਆ ਅਤੇ ਪੱਥਰ ਦੀ ਮੁਦਰਾ ਦੀ ਵਰਤੋਂ ਵੱਖਰੇ ਤੌਰ ‘ਤੇ ਕੀਤੀ ਗਈ ਸੀ । ਘਰਾਂ ਅਤੇ ਪਿੰਡਾਂ ਤੋਂ ਕਰੰਸੀ ਲੈ ਕੇ ਉਸਾਰੀ ਦੇ ਕੰਮ ਲਈ ਵਰਤੀ ਜਾਂਦੀ ਸੀ। ਇਸ ਤੋਂ ਬਾਅਦ ਹੀ ਪੱਥਰ ਦੀ ਕਰੰਸੀ ਦੀ ਥਾਂ ਆਧੁਨਿਕ ਕਰੰਸੀ ਦੀ ਪ੍ਰਥਾ ਆਈ। ਪਰ ਵਿਆਹ ਜਾਂ ਵੱਡੀ ਖਰੀਦਦਾਰੀ ਵਰਗੇ ਵੱਡੇ ਮੌਕਿਆਂ ‘ਤੇ ਦੋਵੇਂ ਧਿਰਾਂ ਪੱਥਰਾਂ ਦਾ ਹੀ ਵਟਾਂਦਰਾ ਕਰਦੀਆਂ ਹਨ ।

- Advertisement -

ਇਕ ਹੋਰ ਟਾਪੂ ਹੈ ਜੋ ਮਾਮੂਲੀ ਪੈਸਿਆਂ ਦੀ ਬਜਾਏ ਸੀਪ ਦੀ ਵਰਤੋਂ ਕਰਦਾ ਹੈ । ਸੋਲੋਮਨ ਟਾਪੂ ਲਗਭਗ ਹਜ਼ਾਰਾਂ ਛੋਟੇ ਅਤੇ ਵੱਡੇ ਟਾਪੂਆਂ ਦਾ ਬਣਿਆ ਦੇਸ਼ ਹੈ। ਸੁਲੇਮਾਨ ਆਪਣੇ ਆਪ ਨੂੰ ਇੱਕ ਵੱਖਰਾ ਦੇਸ਼ ਕਹਿੰਦਾ ਹੈ, ਜਦੋਂ ਕਿ ਪਾਪੂਆ ਨਿਊ ਗਿਨੀ ਵੀ ਇਸਨੂੰ ਆਪਣਾ ਮੰਨਦਾ ਹੈ।ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਹੋਏ ਇਸ ਟਾਪੂ ਵਿੱਚ 1200 ਈਸਵੀ ਪੂਰਵ ਵਿੱਚ ਸ਼ੈੱਲਾਂ ਨੂੰ ਪੈਸੇ ਵਜੋਂ ਵਰਤਿਆ ਜਾਣ ਲੱਗਾ। ਇਹ ਰੁਝਾਨ ਅਜੇ ਵੀ ਕਾਇਮ ਹੈ। ਕੁਝ ਦਰਜਨ ਸ਼ੈੱਲ ਮਨੀ 1ਹਜ਼ਾਰ ਸੋਲੋਮਨ ਡਾਲਰ ਗਿਣੇ ਜਾਂਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment