ਔਰਤਾਂ ਲਈ ਵਧੇਰੇ ਮਹੱਤਵਪੂਰਨ ਤੱਥ ,ਔਰਤਾਂ ਇਹ ਨਾ ਕਰਨ ਨਜ਼ਰਅੰਦਾਜ਼ ,ਹੋ ਸਕਦਾ ਨੁਕਸਾਨ ;

navdeep kaur
5 Min Read
Portrait Of Female Friends Gathered On Rooftop Terrace For Party With City Skyline In Background

ਨਿਊਜ਼ ਡੈਸਕ :ਅਕਸਰ ਔਰਤਾਂ ਹਰ ਕੰਮ ਵਿੱਚ ਆਪਣੀ ਰੁਚੀ ਵੱਧ ਰੱਖਦੀਆਂ ਹਨ। ਹਰ ਕੰਮ ਨੂੰ ਪਹਿਲ ਦਿੰਦੀਆਂ ਹਨ। ਕੰਮ ਨੂੰ ਪਹਿਲ ਦਿੰਦੇ ਹੋਏ ਉਹ ਆਪਣੀ ਸਿਹਤ ਦਾ ਖਿਆਲ ਰੱਖਣਾ ਭੁੱਲ ਜਾਂਦੀਆਂ ਹਨ। ਜਿਸ ਕਰਕੇ ਉਹਨਾਂ ਨੂੰ ਕਈ ਰੁਕਾਵਟਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ। ਹਰ ਔਰਤ ਜਿੰਮੇਂਵਾਰੀ ਨੂੰ ਪੂਰਾ ਕਰਨ ਦੇ ਚੱਕਰ ਵਿੱਚ ਛੋਟੀਆਂ – ਛੋਟੀਆਂ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਹੋ ਸਕਦਾ ਹੈ ਕਿ ਉਹ ਤੁਰੰਤ ਇਸਦਾ ਪ੍ਰਭਾਵ ਨਾ ਦੇਖ ਸਕਣ, ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਲੰਬੇ ਸਮੇਂ ਵਿਚ ਇਹ ਕਮਜ਼ੋਰੀ ਤੇ ਹੋਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਸਰੀਰ ਨੂੰ ਸਰਬੋਤਮ ਕਾਰਗੁਜ਼ਾਰੀ ਲਈ ਕੁਝ ਵਿਟਾਮਿਨਸ ਦੀ ਲੋੜ ਹੁੰਦੀ ਹੈ। ਇਹ ਸਾਡੇ ਸਰੀਰ ਨੂੰ ਊਰਜਾ, ਵਿਕਾਸ ਤੇ ਰੋਜ਼ਾਨਾ ਰੋਟੀਨ ਨੂੰ ਚੰਗੀ ਤਰ੍ਹਾਂ ਨਿਭਾਉਣ ਵਿਚ ਮਦਦ ਕਰਦੀਆਂ ਹਨ। ਆਓ ਜਾਣਦੇ ਹਾਂ ਔਰਤਾਂ ਲਈ ਅਜਿਹੇ ਹੀ ਕੁਝ ਜ਼ਰੂਰੀ ਵਿਟਾਮਿਨਸ ਬਾਰੇ ਜੋ ਬਹੁਤ ਜ਼ਰੂਰੀ ਹਨ।
ਔਰਤਾਂ ਲਈ ਮਹੱਤਵਪੂਰਨ ਵਿਟਾਮਿਨ:-
ਵਿਟਾਮਿਨ ਡੀ :1. ਵਿਟਾਮਿਨ-ਡੀ ਜ਼ਰੂਰੀ ਪੌਸ਼ਟਿਕ ਤੱਤ ਹੈ ਜੋ ਸਰੀਰ ਨੂੰ ਕੈਲਸ਼ੀਅਮ ਨੂੰ ਜਜ਼ਬ ਕਰਨ ਵਿਚ ਮਦਦ ਕਰਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ​​ਰੱਖਣ ‘ਚ ਮਦਦ ਕਰਦਾ ਹੈ। ਵਿਟਾਮਿਨ ਡੀ ਇਮਿਊਨ ਸਿਸਟਮ ਨੂੰ ਹੁਲਾਰਾ ਦੇਣ, ਇਕ ਸਿਹਤਮੰਦ ਦਿਮਾਗ ਨੂੰ ਉਤਸ਼ਾਹਿਤ ਕਰਨ ਤੇ ਸੋਜ਼ਿਸ਼ ਘਟਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਰੀਰ ਵਿਚ ਵਿਟਾਮਿਨ ਡੀ ਦੀ ਘਾਟ ਨਾਲ ਓਸਟੀਓਪੋਰੋਸਿਸ, ਡਿਪਰੈਸ਼ਨ ਅਤੇ ਕੈਂਸਰ ਦੀਆਂ ਕੁਝ ਕਿਸਮਾਂ ਦਾ ਖ਼ਤਰਾ ਵੱਧ ਸਕਦਾ ਹੈ। ਸਰੀਰ ਵਿੱਚ ਵਿਟਾਮਿਨ ਡੀ ਦੀ ਘਾਟ ਪੂਰੀ ਕਰਨ ਲਈ ਔਰਤਾਂ ਧੁੱਪ ਵਿੱਚ ਸਮਾਂ ਬਿਤਾਉਣ, ਵਿਟਾਮਿਨ ਡੀ ਨਾਲ ਭਰਪੂਰ ਭੋਜਨ ਖਾ ਸਕਦੀਆਂ ਹਨ ਜਿਵੇਂ ਕਿ ਫੈਟੀ ਮੱਛੀ, ਅੰਡੇ ਦੀ ਜ਼ਰਦੀ ਜਾਂ ਵਿਟਾਮਿਨ ਡੀ ਸਪਲੀਮੈਂਟਸ ਲੈ ਸਕਦੀਆਂ ਹਨ।
2 . ਵਿਟਾਮਿਨ ਬੀ 12 : ਵਿਟਾਮਿਨ ਬੀ 12 ਲਾਲ ਖੂਨ ਦੇ ਸੈੱਲਾਂ ਦੇ ਗਠਨ, ਡੀਐਨਏ ਸੰਸਲੇਸ਼ਣ ਤੇ ਨਰਵ ਦੇ ਬਿਹਤਰ ਫੰਕਸ਼ਨ ਲਈ ਮਹੱਤਵਪੂਰਨ ਹੈ। ਜਿਹੜੀਆਂ ਔਰਤਾਂ ਸ਼ਾਕਾਹਾਰੀ ਖੁਰਾਕ ਦੀ ਪਾਲਣਾ ਕਰਦੀਆਂ ਹਨ ਉਨ੍ਹਾਂ ਨੂੰ ਵਿਟਾਮਿਨ ਬੀ 12 ਦੀ ਕਮੀ ਦਾ ਵਧੇਰੇ ਜੋਖ਼ਮ ਹੁੰਦਾ ਹੈ ਕਿਉਂਕਿ ਇਹ ਮੁੱਖ ਤੌਰ ‘ਤੇ ਜਾਨਵਰਾਂ ਦੇ ਉਤਪਾਦਾਂ ਵਿਚ ਪਾਇਆ ਜਾਂਦਾ ਹੈ। ਵਿਟਾਮਿਨ ਬੀ12 ਦੇ ਘੱਟ ਪੱਧਰ ਕਾਰਨ ਥਕਾਵਟ, ਕਮਜ਼ੋਰੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਨਾਜ, ਪਲਾਂਟ ਬੇਸਡ ਮਿਲਕ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਵਿਟਾਮਿਨ ਬੀ12 ਦੀ ਕਮੀ ਨੂੰ ਪੂਰਾ ਕਰਨ ਲਈ ਵਿਟਾਮਿਨ ਬੀ12 ਸਪਲੀਮੈਂਟ ਵੀ ਲਏ ਜਾ ਸਕਦੇ ਹਨ।
3 . ਕੈਲਸ਼ੀਅਮ : ਕੈਲਸ਼ੀਅਮ ਹੱਡੀਆਂ ਦੀ ਸਿਹਤ, ਮਾਸਪੇਸ਼ੀਆਂ ਦੇ ਕੰਮ ਲਈ ਮਹੱਤਵਪੂਰਨ ਹੈ। ਔਰਤਾਂ ਨੂੰ ਕੈਲਸ਼ੀਅਮ ਦੀ ਘਾਟ ਦਾ ਵਧੇਰੇ ਖ਼ਤਰਾ ਹੁੰਦਾ ਹੈ, ਖਾਸ ਕਰਕੇ ਮੇਨੋਪੌਜ਼ ਤੋਂ ਬਾਅਦ ਜਦੋਂ ਹੱਡੀਆਂ ਦਾ ਨੁਕਸਾਨ ਤੇਜ਼ੀ ਨਾਲ ਹੁੰਦਾ ਹੈ। ਕੈਲਸ਼ੀਅਮ ਦੇ ਹੇਠਲੇ ਪੱਧਰ ਨੂੰ ਓਸਟੀਓਪੋਰੋਸਿਸ ਨਾਲ ਜੋੜਿਆ ਗਿਆ ਹੈ, ਜਿਸ ਨਾਲ ਫ੍ਰੈਕਚਰ ਦੇ ਵਧੇ ਹੋਏ ਜੋਖ਼ਮ ਹੋ ਸਕਦੇ ਹਨ। ਕੈਲਸ਼ੀਅਮ ਦੇ ਪੱਧਰ ਨੂੰ ਡੇਅਰੀ ਉਤਪਾਦਾਂ, ਪੱਤੇਦਾਰ ਸਾਗ, ਬਦਾਮ, ਅਤੇ ਮਜ਼ਬੂਤ ​​ਭੋਜਨਾਂ ਦੀ ਵਰਤੋਂ ਕਰਕੇ ਜਾਂ ਕੈਲਸ਼ੀਅਮ ਪੂਰਕਾਂ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।
4. ਆਇਰਨ : ਆਇਰਨ ਹੀਮੋਗਲੋਬਿਨ ਦੇ ਉਤਪਾਦਨ ਲਈ ਜ਼ਰੂਰੀ ਹੈ। ਇਹ ਲਾਲ ਰਕਤਾਣੂ ਇਕ ਪ੍ਰੋਟੀਨ ਵਾਂਗ ਹੁੰਦੇ ਹਨ, ਜੋ ਪੂਰੇ ਸਰੀਰ ਵਿਚ ਆਕਸੀਜਨ ਨੂੰ ਬਹਾਲ ਕਰਦੇ ਹਨ। ਮਾਹਵਾਰੀ ਤੇ ਗਰਭ ਅਵਸਥਾ ਦੌਰਾਨ ਖ਼ੂਨ ਦੀ ਘਾਟ ਕਾਰਨ ਔਰਤਾਂ ਨੂੰ ਆਇਰਨ ਦੀ ਕਮੀ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਆਇਰਨ ਦੀ ਕਮੀ ਦੇ ਲੱਛਣਾਂ ਵਿਚ ਥਕਾਵਟ, ਕਮਜ਼ੋਰੀ ਤੇ ਚਮੜੀ ਦਾ ਪੀਲਾ ਪੈਣਾ ਸ਼ਾਮਲ ਹੈ। ਆਇਰਨ ਭਰਪੂਰ ਭੋਜਨ ਜਿਵੇਂ ਕਿ ਰੈੱਡ ਮੀਟ, ਪੋਲਟਰੀ, ਮੱਛੀ, ਬੀਨਜ਼ ਅਤੇ ਫੋਰਟਫਾਈਡ ਅਨਾਜ ਦਾ ਸੇਵਨ ਕਰ ਕੇ ਆਇਰਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ।
5 . ਫੋਲੈਟ : ਫੋਲੈਟ ਨੂੰ ਵਿਟਾਮਿਨ ਬੀ9 ਵੀ ਕਿਹਾ ਜਾਂਦਾ ਹੈ। ਗਰਭ ਅਵਸਥਾ ਦੌਰਾਨ ਗਰਭ ‘ਚ ਪਲ਼ ਰਹੇ ਸ਼ਿਸ਼ੂ ਦੇ ਵਿਕਾਸ ਤੇ ਡੀਐਨਏ ਸੰਸਲੇਸ਼ਣ ਅਤੇ ਲਾਲ ਖੂਨ ਦੇ ਸੈੱਲਾਂ ਦੇ ਗਠਨ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਜਿਹੜੀਆਂ ਔਰਤਾਂ ਗਰਭਵਤੀ ਹਨ ਜਾਂ ਗਰਭਵਤੀ ਹੋਣ ਦੀ ਯੋਜਨਾ ਬਣਾ ਰਹੀਆਂ ਹਨ, ਉਨ੍ਹਾਂ ਨੂੰ ਗਰਭ ਅਵਸਥਾ ਦੀਆਂ ਪੇਚੀਦਗੀਆਂ ਦੇ ਜੋਖ਼ਮ ਨੂੰ ਘਟਾਉਣ ਲਈ ਪ੍ਰਤੀ ਦਿਨ 400-800 ਮਾਈਕ੍ਰੋਗ੍ਰਾਮ ਫੋਲੈਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਫੋਲੈਟ ਦੇ ਘੱਟ ਪੱਧਰ ਨੂੰ ਡਿਪਰੈਸ਼ਨ ਅਤੇ ਕੈਂਸਰ ਦੀਆਂ ਕੁਝ ਕਿਸਮਾਂ ਦੇ ਵਧੇ ਹੋਏ ਜੋਖ਼ਮ ਨਾਲ ਵੀ ਜੋੜਿਆ ਗਿਆ ਹੈ।
ਸਾਰਾ ਦਿਨ ਕੰਮ ਕਰਨ ਵਾਲਿਆਂ ਔਰਤਾਂ ਜਦੋ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੀਆਂ ਤਾਂ ਉਹ ਇਹ ਤੱਥਾਂ ਵੱਲ ਧਿਆਨ ਦੇਣ ਤਾਂ ਜੋ ਕੰਮ ਦੇ ਨਾਲ ਸਰੀਰ ਦਾ ਵੀ ਧਿਆਨ ਰੱਖ ਸਕਣ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

 

Share this Article
Leave a comment