ਹਾਂਗਕਾਂਗ: ਰਿਐਲਿਟੀ ਟੀਵੀ ਸ਼ੋਅ ਦੀ ਸ਼ੂਟਿੰਗ ਦੌਰਾਨ ਤਾਇਵਾਨ ‘ਚ ਜਨਮੇ ਕੈਨੇਡੀਅਨ ਐਕਟਰ ਤੇ ਮਾਡਲ ਗਾਡਫਰੇ ਗਾਓ Godfrey Gao ਦੀ ਮੌਤ ਹੋ ਗਈ। ਗਾਡਫਰੇ ਦੀ ਉਮਰ ਸਿਰਫ਼ 35 ਸਾਲ ਦੀ ਸੀ ਮਿਲੀ ਜਾਣਕਾਰੀ ਮੁਤਾਬਕ ਰਿਐਲਿਟੀ ਸ਼ੋਅ ‘ਚੇਜ਼ ਮੀ’ ਦੇ ਸੈੱਟ ‘ਤੇ ਅਚਾਨਕ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋਈ।
ਜੇਟ ਸਟਾਰ ਇੰਟਰਟੇਨਮੈਂਟ ‘ਤੇ ਜਾਰੀ ਆਧਿਕਾਰਕ ਬਿਆਨ ਦੇ ਮੁਤਾਬਕ ਸਟੇਜ ‘ਤੇ ਡਿੱਗਣ ਤੋਂ ਬਾਅਦ ਐਕਟਰ ਨੂੰ ਹਸਪਤਾਲ ਲਜਾਇਆ ਗਿਆ। ਜਿੱਥੇ ਲਗਭਗ ਤਿੰਨ ਘੰਟੇ ਤੱਕ ਉਨ੍ਹਾਂ ਦਾ ਇਲਾਜ ਚੱਲਿਆ ਪਰ ਡਕਟਰਸ ਉਨ੍ਹਾਂ ਨੂੰ ਬਚਾ ਨਹੀਂ ਸਕੇ।
‘ਚੇਜ਼ ਮੀ’ ਦੇ ਆਧਿਕਾਰਕ ਅਕਾਊਂਟ ਨੇ ਬੁੱਧਵਾਰ ਨੂੰ ਇੱਕ ਪੋਸਟ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਸ਼ੋਅ ਦੇ ਮਹਿਮਾਨ ਗਾਓ ਦੀ ਮੌਤ ਦੇ ਨੌਵੇਂ ਐਪੀਸੋਡ ਦੀ ਸ਼ੂਟਿੰਗ ਦੌਰਾਨ ਹੋਈ ਜਿਸ ਵਿੱਚ ਉਹ ਅਚਾਨਕ ਭੱਜਦੇ ਹੋਏ ਡਿੱਗ ਗਏ। ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦੀ ਵਜ੍ਹਾ ਕਾਰਡਿਕ ਅਰੈਸਟ ਦੱਸੀ ।
ਰਿਐਲਿਟੀ ਸ਼ੋਅ ਦੌਰਾਨ ਸਟੇਜ ‘ਤੇ ਮਸ਼ਹੂਰ ਅਦਾਕਾਰ ਦੀ ਹਾਰਟ ਫੇਲ ਕਾਰਨ ਹੋਈ ਮੌਤ
Leave a comment
Leave a comment