ਸਿੰਗਾਪੁਰ ‘ਚ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਦੇ ਦੋਸ਼ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਦੋ ਸਾਲ ਦੀ ਜੇਲ

Rajneet Kaur
1 Min Read

ਸਿੰਗਾਪੁਰ: ਭਾਰਤੀ ਮੂਲ ਦੇ ਸਿੰਗਾਪੁਰ ਨਾਗਰਿਕ ਨੂੰ ਸ਼ਰਾਬ ਦੇ ਨਸ਼ੇ ਵਿੱਚ ਐਂਬੂਲੈਂਸ ਨੂੰ ਟੱਕਰ ਮਾਰਨ ਅਤੇ ਗੱਡੀ ਚਲਾਉਣ ਦੇ ਦੋਸ਼ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਘਟਨਾ ‘ਚ ਇਕ ਯਾਤਰੀ ਜ਼ਖਮੀ ਹੋ ਗਿਆ। ਜੀ ਐਮ  ਗੋਪਾਲ ਓਯੱਪਨ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਗਈ ਹੈ।

ਉਸਦੇ ਖੂਨ ਵਿੱਚ ਪ੍ਰਤੀ 100 ਮਿਲੀਲੀਟਰ ਵਿੱਚ 183 ਮਿਲੀਗ੍ਰਾਮ ਅਲਕੋਹਲ ਪਾਈ ਗਈ ਸੀ। ਜਦੋਂ ਕਿ ਵਾਹਨ ਚਲਾਉਣ ਦੀ ਕਾਨੂੰਨੀ ਸੀਮਾ ਪ੍ਰਤੀ 100 ਮਿਲੀਲੀਟਰ ਵਿੱਚ 80 ਮਿਲੀਗ੍ਰਾਮ ਅਲਕੋਹਲ ਹੈ।ਓਯੱਪਨ ਇੱਕ ਪ੍ਰਾਈਵੇਟ ਐਂਬੂਲੈਂਸ ਚਲਾ ਰਿਹਾ ਸੀ । ਜਦੋਂ ਸੇਲੇਤਾਰ ਐਕਸਪ੍ਰੈਸਵੇਅ ਦੇ ਵਿਚਕਾਰ ਰੇਲਿੰਗ ਨਾਲ ਟਕਰਾ ਗਈ

ਰਿਪੋਰਟ ਅਨੁਸਾਰ ਦੋਸ਼ੀ ਨੂੰ 4,000 ਸਿੰਗਾਪੁਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਉਸਦੀ ਰਿਹਾਈ ਤੋਂ ਬਾਅਦ 10 ਸਾਲਾਂ ਲਈ ਹਰ ਕਿਸਮ ਦੇ ਵਾਹਨ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment