ਟੋਰਾਂਟੋ ਵਿਚ ਨਹੀਂ ਹੋਣਗੇ ਵੱਡੇ ਇਕੱਠ

TeamGlobalPunjab
1 Min Read

ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਵੀ ਇਸ ਬਿਮਾਰੀ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਕਿਹਾ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਸਿਟੀ ਵੱਲੋਂ ਸਾਰੇ ਸਮਰ ਕੈਂਪ ਰੱਦ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਭ ਦੇ ਪੈਸੇ ਵਾਪਸ ਕੀਤੇ ਜਾਣਗੇ। ਇਸ ਤੋਂ ਇਲਾਵਾ ਵੱਡੀ ਗੈਦਰਿੰਗ ਵਾਲੇ ਸਾਰੇ ਸਮਾਗਮ 31 ਅਗਸਤ ਤੱਕ ਅਤੇ ਛੋਟੀ ਗੈਦਰਿੰਗ ਵਾਲੇ ਸਮਾਗਮਾਂ ‘ਤੇ 31 ਜੁਲਾਈ ਤੱਕ ਰੋਕ ਲਗਾਈ ਗਈ ਹੈ।

ਤੇ ਉਧਰ ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ 160 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਠੀਕ ਹੋਏ ਮਰੀਜ਼ਾ ਦੀ ਗਿਣਤੀ 6034 ਹੋ ਗਈ ਹੈ। ਜਿਸ ਵਿੱਚ 180 ਦਾ ਇਜਾਫ਼ਾ ਹੋਇਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸਮਾਂ ਵੱਡੇ ਇਕੱਠ ਕਰਨ ਦਾ ਨਹੀਂ ਹੈ ਬਲਿਕ ਸਾਵਧਾਨੀ ਵਰਤਣ ਦਾ ਹੈ। ਉਨ੍ਹਾਂ ਤਮਾਮ ਬਿਜਨਸ ਅਦਾਰਿਆਂ ਅਤੇ ਲੋਕਾਂ ਨੂੰ ਬੇਨਤੀ ਕੀਤੀ ਕਿ ਪ੍ਰੋਵਿੰਸ਼ੀਅਲ ਰਿਕਵਰੀ ਗਾਇਡਲਾਇਨਜ਼ ਦੀ ਪਾਲਣਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜਿੰਨਾ ਹੋ ਸਕੇ ਲੋਕਾਂ ਦੇ ਨਾਲ ਰਾਬਤਾ ਘਟਾਇਆ ਜਾਵੇ। ਬਿਨਾ ਕਿਸੇ ਕਾਰਨ ਤੋਂ ਘਰਾਂ ਵਿਚੋਂ ਬਾਹਰ ਨਾ ਨਿਕਲਿਆ ਜਾਵੇ। ਬਿਨਾ ਕਿਸੇ ਕਾਰਨ ਤੋਂ ਆਪਣੇ ਰਿਸ਼ਤੇਦਾਰ ਜਾਂ ਸਾਕ-ਸਬੰਧੀਆਂ ਦੇ ਘਰ ਜਾਣ ਤੋਂ ਵੀ ਪਰਹੇਜ਼ ਕੀਤਾ ਜਾਵੇ ਤਾਂ ਜੋ ਇਸ ਬਿਮਾਰੀ ਤੋਂ ਬਚਿਆ ਜਾ ਸਕੇ।

 

 

- Advertisement -

Share this Article
Leave a comment