ਇਜ਼ਰਾਈਲ ‘ਤੇ ਵੱਡਾ ਹਮਲਾ, ਹਿਜ਼ਬੁੱਲਾ ਨੇ ਦਾਗੇ 165 ਰਾਕੇਟ

Global Team
2 Min Read

ਨਿਊਜ਼ ਡੈਸਕ: ਲੇਬਨਾਨ ਨੇ ਇਕ ਵਾਰ ਫਿਰ ਇਜ਼ਰਾਈਲ ‘ਤੇ ਜ਼ੋਰਦਾਰ ਹਮਲਾ ਕੀਤਾ ਹੈ। ਹਿਜ਼ਬੁੱਲਾ ਲੜਾਕਿਆਂ ਨੇ ਸੋਮਵਾਰ ਨੂੰ ਇਜ਼ਰਾਈਲ ‘ਤੇ 165 ਰਾਕੇਟ ਦਾਗੇ ਹਨ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਦਾ ਆਇਰਨ ਡੋਮ ਸਿਸਟਮ ਇਨ੍ਹਾਂ ਹਵਾਈ ਹਮਲਿਆਂ ਨੂੰ ਰੋਕਣ ‘ਚ ਜ਼ਿਆਦਾਤਰ ਅਸਫਲ ਰਿਹਾ ਹੈ। ਇਜ਼ਰਾਈਲ ਦੇ ਕਈ ਸ਼ਹਿਰਾਂ ਵਿੱਚ ਰਾਕੇਟ ਡਿੱਗੇ ਹਨ। ਰਾਕੇਟ ਹਮਲਿਆਂ ਕਾਰਨ ਕਾਰਾਂ ਸੜਨ ਦੇ ਵੀਡੀਓ ਵੀ ਸਾਹਮਣੇ ਆਏ ਹਨ।

ਦੱਸਣਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਹੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਤੰਬਰ ਮਹੀਨੇ ਵਿੱਚ ਹੋਏ ਹਿਜ਼ਬੁੱਲਾ ਮੈਂਬਰਾਂ ਦੇ ਪੇਜ਼ਰ ਧਮਾ.ਕੇ ਦੀ ਜ਼ਿੰਮੇਵਾਰੀ ਲਈ ਸੀ। ਇਸ ਦੇ ਨਾਲ ਹੀ ਹੁਣ ਲੇਬਨਾਨ ਦੇ ਹਿਜ਼ਬੁੱਲਾ ਲੜਾਕਿਆਂ ਨੇ ਬਦਲਾ ਲੈਣ ਲਈ ਇਜ਼ਰਾਈਲ ‘ਤੇ ਵੱਡਾ ਹਮਲਾ ਕੀਤਾ ਹੈ। ਲੇਬਨਾਨੀ ਹਵਾਈ ਹਮਲੇ ਤੋਂ ਬਾਅਦ, ਇਜ਼ਰਾਈਲ ਡਿਫੈਂਸ ਫੋਰਸ (ਆਈਡੀਐਫ) ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਰਾਕੇਟ ਹਮਲੇ ਦੀ ਵੀਡੀਓ ਸਾਂਝੀ ਕੀਤੀ ਹੈ। IDF ਨੇ ਕਿਹਾ, ‘ਉੱਤਰੀ ਇਜ਼ਰਾਈਲ ‘ਤੇ ਹਮਲਾ ਕੀਤਾ ਗਿਆ ਹੈ। ਅਸੀਂ ਆਪਣੇ ਨਾਗਰਿਕਾਂ ਨੂੰ ਹਿਜ਼ਬੁੱਲਾ ਦੇ ਹਮਲਿਆਂ ਤੋਂ ਬਚਾਉਣਾ ਜਾਰੀ ਰੱਖਾਂਗੇ।

 

IDF ਨੇ ਕਿਹਾ ਕਿ ਗੈਲੀਲ ‘ਤੇ ਲਗਭਗ 50 ਰਾਕੇਟ ਦਾਗੇ ਗਏ, ਜਦੋਂਕਿ ਕਈ ਰਾਕੇਟ ਕਾਰਮਲ ਖੇਤਰ ਅਤੇ ਆਸਪਾਸ ਦੇ ਕਸਬਿਆਂ ‘ਤੇ ਵੀ ਡਿੱਗੇ ਹਨ। ਹਮ.ਲਿਆਂ ਦੀ ਜ਼ਿੰਮੇਵਾਰੀ ਲੈਂਦੇ ਹੋਏ, ਹਿਜ਼ਬੁੱਲਾ ਨੇ ਕਿਹਾ ਕਿ ਉਸਨੇ ਕਾਰਮਲ ਬੰਦੋਬਸਤ ਵਿੱਚ ਇੱਕ ਪੈਰਾਟਰੂਪਰ ਬ੍ਰਿਗੇਡ ਸਿਖਲਾਈ ਬੇਸ ਨੂੰ ਨਿਸ਼ਾਨਾ ਬਣਾਇਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment