ਗਾਜ਼ੀਆਬਾਦ ‘ਚ ‘ਨਿਰਭਯਾ’ ਵਰਗਾ ਮਾਮਲਾ, ਸਮੂਹਿਕ ਜਬਰ ਜਨਾਹ ਤੋਂ ਬਾਅਦ 5 ਲੋਕਾਂ ਨੇ ਔਰਤ ਨੂੰ ਸੜਕ ‘ਤੇ ਸੁੱਟਿਆ, ਸਰੀਰ ਚੋਂ ਮਿਲੀ ਰਾਡ

Rajneet Kaur
3 Min Read

ਨਿਊਜ਼ ਡੈਸਕ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ‘ਚ ਨਿਰਭਯਾ ਸਮੂਹਿਕ ਬਲਾਤਕਾਰ ਵਰਗਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦਿੱਲੀ ਦੀ ਰਹਿਣ ਵਾਲੀ ਇਕ ਔਰਤ ਨੂੰ 5 ਨੌਜਵਾਨਾਂ ਨੇ ਉਸ ਨੂੰ ਅਗਵਾ ਕੀਤਾ ਅਤੇ 2 ਦਿਨ ਤੱਕ ਉਸ ਨਾਲ ਬਲਾਤਕਾਰ ਕੀਤਾ। ਉਸ ਦੇ ਪ੍ਰਾਈਵੇਟ ਪਾਰਟ ਵਿੱਚ ਰਾਡ ਪਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਸੜਕ ਕਿਨਾਰੇ ਸੁੱਟ ਕੇ ਭੱਜ ਗਏ। ਬੱਚੀ ਸੜਕ ਕਿਨਾਰੇ ਬੋਰੀ ‘ਚੋਂ ਮਿਲੀ ਤਾਂ ਵੀ ਰਾਡ ਉਸ ਦੇ ਸਰੀਰ ਦੇ ਅੰਦਰ ਹੀ ਸੀ।

ਔਰਤ ਦਾ ਦਿੱਲੀ ਦੇ ਜੀਟੀਬੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੀੜਤਾ ਖੁਦ ਵੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਨਰਸ ਹੈ। ਪੁਲਿਸ ਨੇ ਇਸ ਸਬੰਧ ਵਿੱਚ ਦੀਨੂ, ਸ਼ਾਹਰੁਖ, ਜਾਵੇਦ, ਢੋਲਾ, ਔਰੰਗਜ਼ੇਬ ਉਰਫ਼ ਜ਼ਹੀਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ‘ਚੋਂ 4 ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਗਾਜ਼ੀਆਬਾਦ ਦੇ ਐਸਪੀ ਸਿਟੀ ਨਿਪੁਨ ਅਗਰਵਾਲ ਨੇ ਦੱਸਿਆ ਕਿ 18 ਅਕਤੂਬਰ ਨੂੰ ਗਾਜ਼ੀਆਬਾਦ ਦੀ ਨੰਦਗ੍ਰਾਮ (ਯੂਪੀ) ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਆਸ਼ਰਮ ਰੋਡ ਨੇੜੇ ਇੱਕ ਔਰਤ ਪਈ ਹੈ। ਪੁਲਿਸ ਉਸ ਨੂੰ ਹਸਪਤਾਲ ਲੈ ਗਈ। ਉਹ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਨੰਦਗਰਾਮ ਸਥਿਤ ਆਪਣੇ ਭਰਾ ਦੇ ਘਰ ਆਈ ਸੀ।

ਔਰਤ ਦਾ ਭਰਾ ਪੇਸ਼ੇ ਤੋਂ ਆਟੋ ਚਾਲਕ ਹੈ। ਉਨ੍ਹਾਂ ਦੱਸਿਆ ਕਿ ਘਟਨਾ 16 ਅਕਤੂਬਰ ਦੀ ਹੈ। ਭੈਣ ਮੇਰੇ ਜਨਮ ਦਿਨ ਦੀ ਪਾਰਟੀ ਵਿੱਚ ਆਈ ਸੀ। ਪਾਰਟੀ ਖਤਮ ਹੋਣ ਤੋਂ ਬਾਅਦ ਮੈਂ ਰਾਤ 9.30 ਵਜੇ ਦਿੱਲੀ ਆਸ਼ਰਮ ਰੋਡ ਤੋਂ ਨੰਦਗ੍ਰਾਮ ਹਾਈਵੇ ‘ਤੇ ਰਵਾਨਾ ਹੋਇਆ, ਜਿੱਥੇ ਮੇਰੀ ਭੈਣ ਆਟੋ ਦੀ ਉਡੀਕ ਕਰ ਰਹੀ ਸੀ। ਰਾਤ 11.30 ਵਜੇ ਭਤੀਜੇ ਨੇ ਫੋਨ ਕਰਕੇ ਦੱਸਿਆ ਕਿ ਮਾਂ ਘਰ ਨਹੀਂ ਪਹੁੰਚੀ। ਉਸ ਤੋਂ ਬਾਅਦ ਕਾਫੀ ਭਾਲ ਕੀਤੀ ਪਰ ਕੁਝ ਨਹੀਂ ਭੈਣ ਨਹੀਂ ਮਿਲੀ।

- Advertisement -

ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਇਸ ਮਾਮਲੇ ਵਿੱਚ ਕਿਹਾ ਕਿ ਇਹ ਮਾਮਲਾ ਦਿੱਲੀ ਦੇ ਨਿਰਭਯਾ ਕੇਸ ਵਾਂਗ ਜਾਪਦਾ ਹੈ। ਸਵਾਤੀ ਮਾਲੀਵਾਲ ਨੇ ਟਵੀਟ ਕੀਤਾ ਕਿ ਦਿੱਲੀ ਦੀ ਰਹਿਣ ਵਾਲੀ ਕੁੜੀ ਰਾਤ ਨੂੰ ਗਾਜ਼ੀਆਬਾਦ ਤੋਂ ਵਾਪਸ ਆ ਰਹੀ ਸੀ ਜਦੋਂ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ ਗਿਆ। 5 ਲੋਕਾਂ ਨੇ 2 ਦਿਨ ਤੱਕ ਉਸ ਨਾਲ ਬਲਾਤਕਾਰ ਕੀਤਾ । ਬੋਰੀ ਵਿੱਚ ਪਾ ਕੇ ਸੜਕ ਦੇ ਕਿਨਾਰੇ ਸੁੱਟ ਦਿੱਤਾ। ਔਰਤ ਹਸਪਤਾਲ ‘ਚ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਗਾਜ਼ੀਆਬਾਦ ਦੇ ਐਸਐਸਪੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment