PM ਮੋਦੀ ਅੱਜ ਕਰਨਗੇ UP ‘ਚ 318 ਕਿਲੋਮੀਟਰ ਲੰਬੀ ਨਹਿਰ ਦਾ ਉਦਘਾਟਨ

TeamGlobalPunjab
1 Min Read

ਬਲਰਾਮਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਸ਼ਨੀਵਾਰ) ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਦਾ ਦੌਰਾ ਕਰਨਗੇ। ਇੱਥੇ ਪ੍ਰਧਾਨ ਮੰਤਰੀ ਸਰਯੂ ਨਹਿਰ ਰਾਸ਼ਟਰੀ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅੱਜ ਯੂਪੀ ਨੂੰ ਇੱਕ ਹੋਰ ਵੱਡਾ ਤੋਹਫ਼ਾ ਦੇਣਗੇ। ਪ੍ਰਧਾਨ ਮੰਤਰੀ ਮੋਦੀ ਬਲਰਾਮਪੁਰ ਵਿੱਚ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਸਰਯੂ ਨਹਿਰ ਰਾਸ਼ਟਰੀ ਪ੍ਰੋਜੈਕਟ ਨਾਲ 30 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ।

ਪੀਐਮ ਮੋਦੀ ਅੱਜ 12:40 ‘ਤੇ ਬਲਰਾਮਪੁਰ ਪਹੁੰਚਣਗੇ। ਇਸ ਤੋਂ ਬਾਅਦ ਦੁਪਹਿਰ 12:55 ਵਜੇ ਉਹ ਹੈਲੀਪੈਡ ਤੋਂ ਸਮਾਗਮ ਵਾਲੀ ਥਾਂ ਲਈ ਰਵਾਨਾ ਹੋਣਗੇ।ਫਿਰ 1 ਵਜੇ ਤੋਂ 2.10 ਵਜੇ ਤੱਕ ਸਰਯੂ ਨਹਿਰ ਰਾਸ਼ਟਰੀ ਪ੍ਰੋਜੈਕਟ ਨੂੰ ਸਮਰਪਿਤ ਪ੍ਰੋਗਰਾਮ ਹੋਵੇਗਾ। ਪੀਐਮ ਮੋਦੀ ਦੁਪਹਿਰ 2.15 ਵਜੇ ਸਮਾਗਮ ਵਾਲੀ ਥਾਂ ਤੋਂ ਰਵਾਨਾ ਹੋਣਗੇ। ਇਸ ਤੋਂ ਬਾਅਦ ਪੀਐਮ ਮੋਦੀ ਦੁਪਹਿਰ 2.20 ਵਜੇ ਬਲਰਾਮਪੁਰ ਹੈਲੀਪੈਡ ਤੋਂ ਦਿੱਲੀ ਲਈ ਰਵਾਨਾ ਹੋਣਗੇ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਸਰਯੂ ਕੈਨਾਲ ਨੈਸ਼ਨਲ ਪ੍ਰੋਜੈਕਟ ਦੇ ਉਦਘਾਟਨ ਤੋਂ ਵੱਡੀ ਆਬਾਦੀ ਨੂੰ ਫਾਇਦਾ ਹੋਵੇਗਾ। ਇਹ ਬਹਿਰਾਇਚ, ਸ਼ਰਾਵਸਤੀ ਅਤੇ ਬਲਰਾਮਪੁਰ ਤੋਂ ਗੋਰਖਪੁਰ ਤੱਕ 318 ਕਿਲੋਮੀਟਰ ਲੰਮੀ ਸਰਯੂ ਨਹਿਰ ਪ੍ਰੋਜੈਕਟ ਹੈ। ਇਸ ਨਾਲ ਪੂਰਵਾਂਚਲ ਵਿੱਚ ਹੜ੍ਹ ਅਤੇ ਸੋਕੇ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ। ਇਸ ਪ੍ਰਾਜੈਕਟ ‘ਤੇ ਕਰੀਬ 9800 ਕਰੋੜ ਰੁਪਏ ਖਰਚ ਕੀਤੇ ਗਏ ਹਨ।

Share this Article
Leave a comment