ਦਿੱਲੀ ਹਿੰਸਾ ‘ਚ ਸ਼ਰੇਆਮ ਗੋਲੀਆਂ ਚਲਾਉਣ ਵਾਲਾ ਮੁਹੰਮਦ ਸ਼ਾਹਰੁਖ ਗ੍ਰਿਫਤਾਰ!

TeamGlobalPunjab
1 Min Read

ਸ਼ਾਮਲੀ : ਦਿੱਲੀ ਅੰਦਰ ਭੜਕੀ ਹਿੰਸਾ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚਲਦਿਆਂ ਅੱਜ ਉੱਤਰ-ਪੂਰਬੀ ਦਿੱਲੀ ਵਿਚ ਹਿੰਸਾ ਦੇ ਮਾਮਲੇ ਵਿਚ ਲੋੜੀਂਦੇ ਮੁਹੰਮਦ ਸ਼ਾਹਰੁਖ ਨੂੰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਇਲਾਕੇ ਤੋਂ ਦਿੱਲੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਸ਼ਾਹਰੁਖ ਨੇ 24 ਫਰਵਰੀ ਨੂੰ ਜ਼ਫਰਾਬਾਦ ਵਿਚ ਇਕ ਪੁਲਿਸ ਮੁਲਾਜ਼ਮ ‘ਤੇ ਸ਼ਰੇਆਮ ਪਿਸਤੌਲ ਤਾਣੀ ਸੀ ਅਤੇ ਉਸ ਨੇ 8 ਗੋਲੀਆਂ ਚਲਾਈਆਂ ਸੀ। ਉਸ ਸਮੇਂ ਤੋਂ ਹੀ ਉਹ ਪੁਲਿਸ ਨੂੰ ਚਕਮਾ ਦੇ ਕੇ ਭੱਜ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਫਾਇਰਿੰਗ ਤੋਂ ਬਾਅਦ ਵੱਖ ਵੱਖ ਸ਼ਹਿਰਾਂ ਜਿਵੇਂ ਪਾਣੀਪਤ, ਕੈਰਾਨਾ, ਅਮਰੋਹਾ ਵਿਚ ਛੁਪਿਆ ਰਿਹਾ ਅਤੇ ਇਸ ਤੋਂ ਬਾਅਦ ਹੁਣ ਉਸ ਨੂੰ ਸ਼ਾਮਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਧਿਆਨਦੇਣਯੋਗ ਹੈ ਕਿ ਦਿੱਲੀ ਹਿੰਸਾ ਵਿੱਚ ਹੁਣ ਤੱਕ 47 ਲੋਕ ਮਾਰੇ ਜਾ ਚੁੱਕੇ ਹਨ।

Share this Article
Leave a comment