ਕੈਨੇਡਾ ‘ਚ ਔਡੀ ਦੀ ਚਪੇਟ ‘ਚ ਆਉਣ ਨਾਲ 29 ਸਾਲਾ  ਪੰਜਾਬੀ ਨੌਜਵਾਨ ਦੀ ਹੋਈ ਮੌਤ

Rajneet Kaur
1 Min Read

ਮਿਸੀਸਾਗਾ: ਵਿਦੇਸ਼ਾਂ ‘ਚ ਨੌਜਵਾਨ ਚੰਗੇ ਭੱਵਿਖ ਲਈ ਜਾਂਦੇ ਹਨ ਤਾਂ ਜੋ ਆਪਣੇ ਅਤੇ ਮਾਪਿਆਂ ਦੇ ਸੁਪਣੇ ਪੂਰੇ ਕਰ ਸਕਣ।ਪਰ ਜਦੋਂ ਉਹ ਵਿਦੇਸ਼ਾਂ ਤੋਂ ਆਪ ਨਹੀਂ ਆਉਂਦੇ ਉਨ੍ਹਾਂ ਦੀ ਮ੍ਰਿਤਕ ਦੇਹ ਆਉਂਦੀ ਹੈ ਤਾਂ ਇਹ ਦ੍ਰਿਸ਼ ਦਿਲ ਨੂੰ ਝੰਜੋੜ ਕੇ ਰਖ ਦਿੰਦਾ ਹੈ।ਮਿਸੀਸਾਗਾ ‘ਚ ਇਕ ਔਡੀ ਦੀ ਚਪੇਟ ‘ਚ ਆਉਣ ਨਾਲ ਇਕ 29 ਸਾਲਾ  ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਪਹਿਚਾਨ ਕੁਨਾਲ ਮਹਿਤਾ ਵਜੋਂ ਹੋਈ ਹੈ। ਕੁਨਾਲ ਜੋ ਕਿ ਇੱਕ ਉਬਰ ਡਰਾਈਵਰ ਵਜੋਂ ਕੰਮ ਕਰਦਾ ਸੀ । ਉਹ 2019 ਵਿੱਚ ਕੈਨੇਡਾ ਗਿਆ ਸੀ।

ਜਿਸ ਰਾਤ ਇਹ ਹਾਦਸਾ ਵਾਪਰਿਆ ਉਸ ਦਿਨ ਵੀ ਕੁਨਾਲ ਕੰਮ ‘ਤੇ ਸੀ। ਇੱਕ ਤੇਜ ਰਫਤਾਰ ਚਿੱਟੇ ਰੰਗ ਦੀ ਔਡੀ ਕਾਰ ਨੇ ਉਸਨੂੰ ਹਾਈਵੇਅ 401 ‘ਤੇ ਇਨੀਂ ਜੋਰ ਨਾਲ ਟੱਕਰ ਮਾਰੀ ਕਿ ਕੁਨਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਸ਼ੀ ਡਰਾਈਵਰ ਮੌਕੇ ਤੋਂ ਭਜਣ ‘ਚ ਸਫਲ ਰਿਹਾ ਹੈ। ਓਪੀਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕੁਨਾਲ ਦੀ ਮ੍ਰਿਤਕ ਦੇਹ ਇੰਡੀਆ ਭੇਜਣ ਲਈ ਤੇ ਉਸਦੇ ਮਾਪਿਆਂ ਦੀ ਮੱਦਦ ਲਈ ਇੱਕ ਫੰਡਰੇਜ਼ ਸ਼ੁਰੂ ਕੀਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment