ਰੂਸ ਤੇ ਯੂਕਰੇਨ ਦੇ ਤਣਾਅ ਵਿਚਾਲੇ ਫਸੇ ਹਜ਼ਾਰਾ ਭਾਰਤੀ ਵਿਦਿਆਰਥੀਆਂ ਨੇ ਅੰਬੈਸੀ ਤੱਕ ਕੀਤੀ ਪਹੁੰਚ

TeamGlobalPunjab
2 Min Read

ਨਿਊਜ਼ ਡੈਸਕ: ਰੂਸ ਤੇ ਯੂਕਰੇਨ ਵਿਚਾਲੇ ਜਾਰੀ ਤਣਾਅ ਵਿਚਾਲੇ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਇਕ ਖਬਰ ਸਾਹਮਣੇ ਆ ਰਹੀ ਹੈ। ਰੂਸ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਰਹੇ ਭਾਰਤ ਦੇ ਲਗਭਗ 18 ਹਜ਼ਾਰ ਵਿਦਿਆਰਥੀ ਉੱਥੇ ਫਸੇ ਹੋਏ ਹਨ।

ਮੈਡੀਕਲ ਤੇ ਇੰਜੀਨੀਅਰਿੰਗ ਦੇ ਇਨ੍ਹਾਂ ਵਿਦਿਆਰਥੀਆਂ ਵਲੋਂ ਭਾਰਤੀ ਅੰਬੈਸੀ ’ਚ ਆਪਣੀ ਰਜਿਸਟਰੇਸ਼ਨ ਕਰਵਾਈ ਗਈ ਹੈ। ਜਿਸ ਵਿੱਚ ਵਿਦਿਆਰਥੀਆਂ ਨੇ ਯੂਕਰੇਨ ਅਤੇ ਭਾਰਤ ਦੇ ਪਤੇ ਸਣੇ ਯੂਨੀਵਰਸਿਟੀ ਸਬੰਧੀ ਜਾਣਕਾਰੀ ਦਰਜ ਕਰਵਾਈ ਹੈ।

ਜਿੱਥੇ ਇੱਕ ਪਾਸੇ ਜਿੱਥੇ ਯੂਕਰੇਨ ਦੀ ਸਰਹੱਦ “ਤੇ ਵੱਡੀ ਗਿਣਤੀ ਵਿੱਚ ਰੂਸੀ ਫ਼ੌਜ ਦੀ ਤਾਇਨਾਤੀ ਕੀਤੀ ਗਈ ਹੈ, ਉਥੇ ਹੀ ਇਸ ਵਿਚਾਲੇ ਦੋਵੇਂ ਦੇਸ਼ਾਂ ਵਿਚਾਲੇ ਜੰਗਬੰਦੀ ‘ਤੇ ਸਹਿਮਤੀ ਵੀ ਹੋ ਗਈ ਹੈ। ਜਿਸ ਤੋਂ ਬਾਅਦ ਮੁਲਕਾਂ ਵਿਚਾਲੇ ਸ਼ਾਂਤੀ ਬਣੀ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਇਕ ਪਾਸੇ ਜਿਥੇ ਅਮਰੀਕਾ ਕਹਿ ਰਿਹਾ ਹੈ ਕਿ ਰੂਸ ਯੂਕਰੇਨ `ਤੇ ਹਮਲਾ ਕਰ ਸਕਦਾ ਹੈ। ਉੱਥੇ ਹੀ ਦੂਜੇ ਪਾਸੇ ਰੂਸ ਦਾ ਕਹਿਣਾ ਹੈ ਕਿ ਫਿਲਹਾਲ ਉਹ ਅਜਿਹਾ ਕੋਈ ਕਦਮ ਨਹੀਂ ਚੁੱਕ ਰਿਹਾ। ਪਰ ਦੋਵਾਂ ਦੇਸ਼ਾਂ ਵਿਚਾਲੇ ਇੱਕ ਦੂਜੇ ਨੂੰ ਧਮਕੀਆਂ ਦੇਣ ਦਾ ਦੌਰ ਜਾਰੀ ਹੈ।

- Advertisement -

ਇਨ੍ਹਾਂ ਹਾਲਾਤ ਵਿਚਾਲੇ ਉੱਥੇ ਰਹਿੰਦੇ ਭਾਰਤੀ ਵਿਦਿਆਰਥੀਆਂ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਚ ਸਥਿਤ ਭਾਰਤੀ ਦੂਤਾਵਾਸ ‘ਚ ਆਪਣੀ ਰਜਿਸਟਰੇਸ਼ਨ ਕਰਵਾਈ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਨਾਂ ਦੀ ਪੜ੍ਹਾਈ ‘ਤੇ ਜੰਗ ਦੇ ਹਾਲਾਤ ਦਾ ਕੋਈ ਅਸਰ ਪਵੇ ਕਿਉਂਕਿ ਉਹ ਅਗਲੇ ਸਮੈਸਟਰ ਦੀ ਤਿਆਰੀ ਕਰ ਰਹੇ ਹਨ।

Share this Article
Leave a comment