ਕੈਨੇਡਾ ‘ਚ ਸੜਕ ਪਾਰ ਕਰਦੇ ਸਮੇਂ 19 ਸਾਲਾ ਨੌਜਵਾਨ ਨੂੰ ਵਾਹਨ ਨੇ ਮਾਰੀ ਟੱਕਰ, ਮੌਤ

Rajneet Kaur
1 Min Read

ਓਂਟਾਰੀਓ: ਵਿਦੇਸ਼ਾਂ ਤੋਂ ਆਏ ਦਿਨ ਨੌਜਵਾਨਾਂ ਦੀ ਮੌਤ ਨੇ ਇਕ ਸਿਹਮ ਦਾ ਮਾਹੌਲ ਬਣਾਇਆ ਪਿਆ ਹੈ।ਹਰ ਰੋਜ਼ ਕਿਸੀ ਨਾ ਕਿਸੀ ਪੰਜਾਬੀ ਨੌਜਵਾਦ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਹੈ।ਹੁਣ ਫਿਰ ਇਕ ਰੋਜ਼ੀ ਰੋਟੀ ਕਮਾਉਣ ਅਤੇ ਆਪਣੇ ਸੁਪਣੇ ਪੁਰੇ ਕਰਨ ਕੈਨੇਡਾ ਗਏ ਨੌਜਵਾਨ ਦੀ ਮੌਤ ਹੋ ਗਈ ਹੈ ।ਓਨਟਾਰੀਓ ਦੇ ਬੈਰੀ ਸ਼ਹਿਰ ‘ਚ ਇਕ ਸੜਕ ਹਾਦਸੇ ਦੌਰਾਨ ਭਾਰਤੀ ਮੂਲ ਵਰਸਿਲ ਪਟੇਲ ਦੀ ਮੌਤ ਹੋ ਗਈ।ਜਿਸਦੀ ਉਮਰ ਮਹਿਜ਼ 19 ਸਾਲਾ ਸੀ। ਸੜਕ ਪਾਰ ਕਰਦੇ ਸਮੇਂ ਇਕ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਉਸਦੇ ਦੋਸਤਾਂ ਨੇ ਗੌਫੰਡਮੀ ਵੈਬਸਾਈਟ ਦੀ ਮਦਦ ਨਾਲ ਫੰਡ ਇਕਠੇ ਕਰਨੇ ਸ਼ੁਰੂ ਕਰ ਦਿਤੇ ਹਨ ਤਾਂ ਜੋ ਵਰਸਿਲ ਦੀ ਮ੍ਰਿਤਕ ਦੇਹ ਭਾਰਤ ਉਸਦੇ ਘਰ ਪਹੁੰਚਾਈ ਜਾ ਸਕੇ।

ਇਸ ਕਾਰ ਹਾਦਸੇ ‘ਚ ਪੁਲਿਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment