ਨਿਊਜ਼ ਡੈਸਕ: ਅਫਗਾਨਿਸਤਾਨ ਵਿੱਚ ਫੌਜ ਨੇ ਅੱਤਵਾਦੀਆਂ ‘ਤੇ ਸਖਤ ਕਾਰਵਾਈ ਕਰਦੇ ਹੋਏ ਪਿਛਲੇ 24 ਘੰਟਿਆਂ ਵਿੱਚ 100 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਢੇਰ ਕੀਤਾ ਹੈ ਇਸ ਵਿੱਚ 45 ਹੋਰ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ, ਫੌਜ ਨੇ ਅਫਗਾਨਿਸਤਾਨ ਦੇ 15 ਵੱਖ – ਵੱਖ ਪ੍ਰਾਂਤਾਂ ਵਿੱਚ 18 ਆਪਰੇਸ਼ਨ ਕੀਤੇ ਹਨ।
ਇਨ੍ਹਾਂ ਆਪਰੇਸ਼ਨਾਂ ਵਿੱਚ, ਲਗਭਗ ਪੰਜ ਅੱਤਵਾਦੀ ਵੀ ਗ੍ਰਿਫਤਾਰ ਕੀਤੇ ਗਏ ਹਨ ਉੱਥੇ ਹੀ 109 ਅੱਤਵਾਦੀ ਮਾਰੇ ਗਏ, 45 ਜਖ਼ਮੀ ਹੋਏ। ਹਾਲਾਂਕਿ ਮੰਤਰਾਲੇ ਵੱਲੋਂ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਮਾਰੇ ਗਏ ਅੱਤਵਾਦੀ ਇੱਕ ਹੀ ਸੰਗਠਨ ਤੋਂ ਸਨ ਜਾਂ ਫਿਰ ਕਿਸੇ ਵੱਖ – ਵੱਖ ਸੰਗਠਨਾਂ ਤੋਂ ਸਨ।
ਉੱਥੇ ਹੀ ਮੰਗਲਵਾਰ ਨੂੰ ਬਲਖ ਪ੍ਰਾਂਤ ਵਿੱਚ ਤਾਲਿਬਾਨ ਵੱਲੋਂ ਸੰਯੁਕਤ ਫੌਜੀ ਸ਼ਿਵਿਰ ‘ਤੇ ਕੀਤੇ ਗਏ ਹਮਲੇ ਵਿੱਚ 10 ਅਫਗਾਨ ਜਵਾਨਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 24 ਨਵੰਬਰ ਨੂੰ ਅਫਗਾਨਿਸਤਾਨ ਦੇ ਉੱਤਰੀ ਪ੍ਰਾਂਤ ਜੋਵਜਨ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੋਵੇਂ ਪੱਖਾਂ ਵਿੱਚ ਹੋਏ ਹਥਿਆਰਬੰਦ ਟਕਰਾਅ ਵਿੱਚ ਅਫਗਾਨ ਸੁਰੱਖਿਆ ਬਲਾਂ ਦੇ ਦੋ ਮੈਂਬਰ ਮਾਰੇ ਗਏ । ਉਥੇ ਹੀ ਇਸ ਕਾਰਵਾਈ ਵਿੱਚ 24 ਤਾਲੀਬਾਨੀ ਅੱਤਵਾਦੀਆਂ ਨੂੰ ਵੀ ਮਾਰ ਗਿਰਾਇਆ ਸੀ।