ਪੰਜਾਬ ’ਚ ਬਦਲਿਆ ਮੌਸਮ ਦਾ ਮਿਜ਼ਾਜ, 11 ਸਾਲਾਂ ਦਾ ਟੁੱਟਿਆ ਰਿਕਾਰਡ

Rajneet Kaur
1 Min Read

ਚੰਡੀਗੜ੍ਹ: ਫਰਵਰੀ ਦੇ ਆਖ਼ਰੀ ਦਿਨ ਮੌਸਮ ਨੇ ਕਰਵਟ ਬਦਲੀ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ।  ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ 11 ਸਾਲਾਂ ਬਾਅਦ ਫਰਵਰੀ ਮਹੀਨੇ ਵਿੱਚ ਸਭ ਤੋਂ ਘੱਟ ਮੀਂਹ ਹੋਣ ਦਾ ਰਿਕਾਰਡ ਦਰਜ ਕੀਤਾ ਗਿਆ ਹੈ।ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸ਼ਰਮਾ ਨੇ ਦੱਸਿਆ ਕਿ ਪਿਛਲੇ 11 ਸਾਲਾਂ ਵਿੱਚ ਇਸ ਵਾਰ ਫਰਵਰੀ ਵਿੱਚ ਸਭ ਤੋਂ ਘੱਟ ਮੀਂਹ ਪੈਣ ਦਾ ਰਿਕਾਰਡ ਬਣਾਇਆ ਗਿਆ ਹੈ। ਇਸ ਵਾਰ ਘੱਟੋ-ਘੱਟ ਬਾਰਿਸ਼ 0.1 ਮਿਲੀਮੀਟਰ ਰਹੀ।

ਮੰਗਲਵਾਰ ਨੂੰ ਚੰਡੀਗੜ੍ਹ , ਪੰਚਕੂਲਾ ਤੇ ਮੁਹਾਲੀ (ਟ੍ਰਾਈਸਿਟੀ) ’ਚ ਸਵੇਰੇ ਬੱਦਲ ਛਾਏ ਰਹੇ। ਦੁਪਹਿਰ ਕਰੀਬ ਇਕ ਵਜੇੇ ਕੁਝ ਇਲਾਕਿਆਂ ’ਚ ਬੂੰਦਾਬਾਂਦੀ ਵੀ ਹੋਈ। ਜਲੰਧਰ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਮਿੱਟੀ ਘੱਟੇ ਵਾਲੀ ਹਨੇਰੀ ਚੱਲੀ ਤੇ ਫਿਰ ਬੂੰਦਾਬਾਂਦੀ ਹੋਣ ਕਾਰਨ ਮੌਸਮ ਠੰਢਾ ਹੋ ਗਿਆ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਚੰਡੀਗੜ੍ਹ ਤੇ ਪੰਜਾਬ-ਹਰਿਆਣੇ ’ਚ ਬਾਰਿਸ਼ ਹੋਣ ਦਾ ਅਨੁਮਾਨ ਲਗਾਇਆ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment