ਕੈਲੇਫੋਰਨੀਆਂ : ਅਮਰੀਕਾ ਦੇ ਕੈਲੇਫੋਰਨੀਆਂ ਦੇ ਇੱਕ ਘਰ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਇੱਕ ਹੀ ਪਰਿਵਾਰ ਦੇ 3 ਬੱਚਿਆਂ ਸਮੇਤ ਪੰਜ ਹੋਰ ਮੈਂਬਰਾਂ ਦੀ ਮੌਤ ਹੋਈ ਦੱਸੀ ਜਾਂਦੀ ਹੈ। ਪੁਲਿਸ ਦੇ ਹਵਾਲੇ ਨਾਲ ਆਈਆਂ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਸ਼ੱਕ ਹੈ ਕਿ ਸ਼ੱਕੀ ਵਿਅਕਤੀ ਵੀ ਮਰਨ ਵਾਲਿਆਂ ‘ਚ ਹੀ ਮੌਜੂਦ ਹੈ। ਰਿਪੋਰਟਾਂ ਮੁਤਾਬਿਕ ਇਸ ਬਾਰੇ ਪੁਲਿਸ ਨੂੰ 6 ਵੱਜ ਕੇ 49 ਮਿੰਟ ‘ਤੇ ਜਾਣਕਾਰੀ ਹੋਈ ਸੀ। ਜਦੋਂ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਕਈ ਵਿਅਕਤੀ ਜ਼ਖਮੀ ਹਾਲਤ ‘ਚ ਮਿਲੇ ।
ਰਿਪੋਰਟਾਂ ਮੁਤਾਬਿਕ ਉਸ ਸਮੇਂ ਪੁਲਿਸ ਕੋਲ ਤਿੰਨ ਸਾਲ ਦਾ ਬੱਚਾ, 29 ਸਾਲ ਦੀ ਮਹਿਲਾ ਅਤੇ 31 ਸਾਲ ਦਾ ਵਿਅਕਤੀ ਮ੍ਰਿਤਕ ਪਾਏ ਗਏ ਸਨ। ਇਸ ਤੋਂ ਬਾਅਦ ਦੋ ਜ਼ਖਮੀ ਬੱਚਿਆਂ ਨੂੰ ਸਥਾਨਕ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।