ਨਿਊਯਾਰਕ ‘ਚ ਹੋਏ ਵਿਰੋਧ ਤੋਂ ਬਾਅਦ ਬੋਲੇ ਰਾਜਾ ਵੜਿੰਗ, 500 ਡਾਲਰ ਪਿੱਛੇ ਦੇਸ਼ ਨੂੰ ਕਰ ਰਹੇ ਨੇ ਬਦਨਾਮ

Rajneet Kaur
3 Min Read

ਨਿਊਯਾਰਕ  : ਅਮਰੀਕਾ ਦੌਰੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕਾਰ ਨੂੰ  ਕੁਝ ਪੰਜਾਬੀਆਂ ਨੇ ਘੇਰ ਕੇ ਉਨ੍ਹਾਂ ਤੋਂ ਸਵਾਲ ਪੁਛਣੇ ਸ਼ੁਰੂ ਕਰ ਦਿਤੇ । ਇਸ ’ਤੇ ਡਰਾਈਵਰ ਨੇ ਵੜਿੰਗ ਦੀ ਕਾਰ ਭਜਾ ਲਈ। ਵੜਿੰਗ ਦੀ ਕਾਰ ਭਜਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅੱਜ ਦੇ ਹੋਏ ਵਿਰੋਧ ਤੋਂ ਬਾਅਦ  ਰਾਜਾ ਵੜਿੰਗ ਨੇ ਲਾਈਵ ਹੋ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।  ਰਾਜਾ ਵੜਿੰਗ ਨੇ ਕਿਹਾ ਕਿ ਨਾ ਤਾਂ ਉਹ ਭੱਜੇ ਹਨ ਅਤੇ ਨਾ ਹੀ ਭੱਜਣ ਵਾਲਿਆਂ ਵਿਚੋਂ ਹਨ।

ਦਸਣਯੋਗ ਹੈ ਕਿ  ਭਾਰਤ ਜੋੜੋ ਯਾਤਰਾ ਪ੍ਰੋਗਰਾਮ ਤਹਿਤ ਵੜਿੰਗ ਤੇ ਰਾਹੁਲ ਗਾਂਧੀ ਅਮਰੀਕਾ ਦੌਰੇ ’ਤੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਉਹ ਅੱਜ ਵੀ ਗਰਮਖਿਆਲੀਆਂ ਦੇ ਵਿਰੋਧ ਵਿਚ ਹਨ ਅਤੇ ਕੱਲ੍ਹ ਵੀ ਰਹਿਣਗੇ।  ਵੜਿੰਗ ਨੇ ਕਿਹਾ ਜਦੋਂ ਉਨ੍ਹਾਂ ਵੀਡੀਓ ਦੇਖਿਆ ਤਾਂ ਉਨ੍ਹਾਂ ਨੂੰ ਲਾਈਵ ਹੋਣਾ ਪਿਆ। ਵੀਡੀਓ ‘ਚ ਇੱਕ ਸਰਦਾਰ ਬੰਦਾ ਕਹਿ ਰਿਹਾ ਸੀ ਕਿ ਸਿੱਖਾਂ ਨਾਲ ਪੰਗਾ ਲੈਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਹਿਣਾ ਚਾਹੁੰਦੇ ਹਨ ਕਿ ਇਹ ਸਿੱਖ ਕੋਈ ਉੱਪਰੋਂ ਨਹੀਂ ਆਇਆ। ਅਸੀਂ ਸਾਰੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਹੀ ਲੋਕ ਹਾਂ।

ਰਾਜਾ ਵੜਇੰਗ ਨੇ ਕਿਹਾ ਕਿ  ਬੰਦਾ ਕਹਿੰਦਾ ਹੈ ਕਿ ਮੈਂ ਭੱਜ ਗਿਆ। ਮੈਂ ਨਾ ਭੱਜਿਆ ਹਾਂ ਨਾ ਭੱਜਣ ਵਾਲਿਆਂ ਵਿੱਚੋਂ ਹਾਂ। ਮੈਨੂੰ ਕਹਿੰਦਾ ਮੈਂ ਗੱਲ ਕਰਨੀ ਹੈ। ਮੈਂ ਸੋਚਿਆ ਗੱਲ ਕਰਨ ਆ ਰਿਹਾ ਹੈ ਮੈਂ ਬੁਲਾ ਲਿਆ। ਦੂਰ ਇੱਕ ਬੰਦਾ ਵੀਡੀਓ ਬਣਾ ਰਿਹਾ ਸੀ। ਇਨ੍ਹਾਂ ਦਾ ਮਕਸਦ ਮੈਨੂੰ ਸਮਝ ਆ ਗਿਆ। ਇਨ੍ਹਾਂ ਲੋਕਾਂ ਨੰ ਦੇਸ਼ ਦੇ ਨਾਲ ਕੋਈ ਪਿਆਰ ਨਹਂ ਹੈ ਅਤੇ ਨਾ ਹੀ ਗੁਰ ਸਿੱਖਾਂ ਨਾਲ ਕੋਈ ਪਿਆਰ ਹੈ। ਇਹੋ ਜਿਹੇ ਲੋਕਾਂ ਦਾ ਕਿਸੇ ਨਾਲ ਕੋਈ ਵਾਸਤਾ ਨਹੀਂ ਹੁੰਦਾ। ਇਹ ਲੋਕ ਪੈਸੇ ਦੇ ਕੇ ਭੇਜੇ ਜਾਂਦੇ ਹਨ। ਇਹ ਦਿਹਾੜੀ ’ਤੇ ਲਿਆਂਦੇ ਗਏ ਲੋਕ ਆਪਣਾ ਕੰਮ ਕਰਦੇ ਹਨ ਤੇ ਰੌਲਾ ਪਾ ਕੇ ਚਲੇ ਜਾਂਦੇ ਹਨ। ਇਹ ਵਿਅਕਤੀ ਝੂਠੇ ਦੋਸ਼ ਲਗਾ ਰਿਹਾ ਹੈ ਕਿ ਰਾਜਾ ਵੜਿੰਗ ਭੱਜ ਗਿਆ ਰੈੱਡ ਲਾਈਟ ਜੰਪ ਕਰ ਦਿੱਤੀ ਪਰ ਅਮਰੀਕਾ ਵਰਗੇ ਮੁਲਕ ਵਿਚ ਰੈੱਡ ਲਾਈਟ ਜੰਪ ਨਹੀਂ ਕੀਤੀ ਜਾ ਸਕਦੀ।  ਇਹ ਲੋਕ ਹਿੰਦੁਸਤਾਨ ਦੀ ਧਰਤੀ ’ਤੇ ਤਾਂ ਜਾ ਨਹੀਂ ਸਕਦੇ ਇਸ ਲਈ ਇਥੇ ਹੀ ਮਾਹੌਲ ਖ਼ਰਾਬ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਨਾ ਤਾਂ ਭੱਜੇ ਹਨ ਤੇ ਨਾ ਹੀ ਭੱਜਣ ਵਾਲਿਆਂ ਵਿਚੋਂ ਹਨ। ਗੁਰਸਿੱਖ ਬਣੋ, ਦਾੜ੍ਹੀ ਰੱਖੋ, ਕੇਸ ਰੱਖੋ, ਪੱਗ ਬੰਨ੍ਹੋ ਅਤੇ ਬਿਨਾਂ ਕਿਸੇ ਕਾਰਨ ਦੁਰਵਿਵਹਾਰ ਕਰੋ। ਵੀਡੀਓ ਕਾਲ ਕਰਕੇ ਦਿਹਾੜੀ ਕਮਾਓ। ਕਿਹੜਾ ਗੁਰੂ ਦਾ ਸਿੱਖ ਹੈ ਜੋ 500 ਡਾਲਰਾਂ ਲਈ ਰੌਲਾ ਪਾਉਂਦਾ ਹੈ। ਅਸੀਂ ਅਜਿਹੀਆਂ ਗੱਲਾਂ ਤੋਂ ਨਾ ਡਰਦੇ ਹਾਂ ਅਤੇ ਨਾ ਹੀ ਡਰੇ ਹਾਂ। ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋੜ ਨਹੀਂ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment