ਅਮਰੀਕਾ ‘ਚ ਹੁਣ ਸੋਸ਼ਲ ਮੀਡੀਆ ‘ਤੇ ਲੱਗੇਗੀ ਲਗਾਮ, ਟਰੰਪ ਨੇ ਕਾਰਜਕਾਰੀ ਆਦੇਸ਼ ‘ਤੇ ਕੀਤੇ ਦਸਤਖਤ

TeamGlobalPunjab
2 Min Read

ਵਾਸ਼ਿੰਗਟਨ: ਸੋਸ਼ਲ ਮੀਡੀਆ ਪ‍ਲੇਟਫਾਰਮ ਟਵੀਟਰ ਅਤੇ ਅਮਰੀਕੀ ਰਾਸ਼‍ਟਰਪਤੀ ਵਿੱਚ ਛਿੜੀ ਜੰਗ ਹੁਣ ਇੱਕ ਨਿਰਣਾਇਕ ਮੋੜ ‘ਤੇ ਪਹੁੰਚ ਗਈ ਹੈ। ਟਰੰਪ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਯਮਤ ਕਰਨ ਲਈ ਸਰਕਾਰ ਦੇ ਕੰਟਰੋਲ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ। ਸੀਐਨਐਨ ਨੇ ਦੱਸਿਆ ਕਿ ਆਦੇਸ਼ ‘ਤੇ ਦਸਤਖਤ ਕਰਨ ਤੋਂ ਪਹਿਲਾਂ ਓਵਲ ਦਫ਼ਤਰ ਵਿੱਚ ਇੱਕ ਗੱਲ ਬਾਤ ਦੌਰਾਨ ਟਰੰਪ ਨੇ ਕਿਹਾ ਕਿ ਬੋਲਣ ਦੀ ਆਜ਼ਾਦੀ ਲਈ ਇਹ ਕਦਮ ਜ਼ਰੂਰੀ ਸੀ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਇਤਿਹਾਸ ‘ਚ ਇਹ ਸਭ ਤੋਂ ਗੰਭੀਰ ਖਤਰਿਆਂ ‘ਚੋਂ ਇੱਕ ਹੈ। ਹੁਣ ਸਰਕਾਰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਕੰਟਰੋਲ ਕਰ ਸਕੇਗੀ।

ਧਿਆਨ ਯੋਗ ਹੈ ਕਿ ਟਵੀਟਰ ਵੱਲੋਂ ਅਮਰੀਕੀ ਰਾਸ਼‍ਟਰਪਤੀ ਡੋਨਲ‍ਡ ਟਰੰਪ ਦੇ ਦੋ ਟਵੀਟ ਨੂੰ ਗੁੰਮਰਾਹ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਟਵੀਟਰ ਦੇ ਖਿਲਾਫ ਮੋਰਚਾ ਖੋਲ ਦਿੱਤਾ। ਰਾਸ਼‍ਟਰਪਤੀ ਟਰੰਪ ਨੇ ਸੁਚੇਤ ਕੀਤਾ ਹੈ ਕਿ ਸੋਸ਼ਲ ਮੀਡੀਆ ਪ‍ਲੇਟਫਾਰਮ 2020 ਦੀ ਰਾਸ਼‍ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਹਾਲ ਹੀ ਵਿੱਚ ਅਮਰੀਕੀ ਏਜੰਸੀਆਂ ਨੇ ਇਹ ਦਾਅਵਾ ਕੀਤਾ ਸੀ ਕਿ 2020 ਦੀ ਰਾਸ਼‍ਟਰਪਤੀ ਚੋਣਾਂ ਵਿੱਚ ਇੱਕ ਵਾਰ ਫ‍ਿਰ ਰੂਸੀ ਦਖਲ ਹੋ ਸਕਦਾ ਹੈ। ਇਸ ਤੋਂ ਬਾਅਦ ਅਮਰੀਕੀ ਰਾਸ਼‍ਟਰਪਤੀ ਟਰੰਪ ਨੇ ਇਹ ਕਹਿ ਕੇ ਸਭ ਨੂੰ ਹੈਰਾਨ ਦਿੱਤਾ ਹੈ ਕਿ ਸੋਸ਼ਲ ਮੀਡੀਆ ਜ਼ਰੀਏ ਵੀ ਚੋਣਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ।

Share this Article
Leave a comment