ਖੇਡਾਂ ਦੌਰਾਨ ਨਵੇ ਨਿਯਮ ਬਣਦੇ ਤੇ ਪੁਰਾਣੇ ਨਿਯਮ ਟੁੱਟਦੇ ਹੀ ਰਹਿੰਦੇ ਹਨ। ਇਸੇ ਸਿਲਸਿਲੇ ਦੇ ਚਲਦਿਆਂ ਹੁਣ ਪਤਾ ਲੱਗਾ ਹੈ ਕਿ ਇੰਗਲੈਂਡ ਦੀ ਕ੍ਰਿਕਟ ਟੀਮ ਜਿਸ ਨਿਯਮ ਤਹਿਤ ਵਰਲਡ ਚੈਂਪੀਅਨ ਬਣੀ ਉਸੇ ਨਿਯਮ ਨੂੰ ਹੁਣ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਲ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇੰਗਲੈਂਡ ਦੇ ਮੈਦਾਨ ਲਾਰਡਸ ਵਿੱਚ ਖੇਡੇ ਗਏ ਉਸ ਮੈਚ ਦਾ ਨਤੀਜਾ ਬਾਉਂਡਰੀ ਕਾਉਂਟ ਦੇ ਅਧਾਰ ‘ਤੇ ਕੀਤਾ ਗਿਆ ਸੀ ਪਰ ਹੁਣ ਆਈਸੀਸੀ ਨੇ ਇਸ ਨਿਯਮ ਨੂੰ ਹਟਾ ਦਿੱਤਾ ਹੈ।
ਜਾਣਕਾਰੀ ਮੁਤਾਬਿਕ ਆਈਸੀਸੀ ਨੇ ਸੁਪਰ ਓਵਰ ‘ਚ ਬਾਉਂਡਰੀ ਨਿਯਮ ਦੀ ਵਜ੍ਹਾ ਨਾਲ ਇੰਗਲੈਂਡ ਜਿੱਥੇ ਵਰਲਡ ਕੱਪ ‘ਤੇ ਕਬਜਾ ਕਰਨ ਵਿੱਚ ਕਾਮਯਾਬ ਰਿਹਾ ਸੀ ਉੱਥੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਨਿਊਜ਼ੀਲੈਂਡ ਦੀ ਟੀਮ ਵੀ ਇਸ ਖਿਤਾਬ ਨੂੰ ਹਾਸਲ ਕਰਨ ਵਿੱਚ ਨਾਕਾਮ ਰਹੀ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਆਈਸੀਸੀ ਨੇ ਕਿਹਾ ਕਿ ਗਰੁੱਪ ਸਟੇਜ਼ ‘ਚ ਜੇਕਰ ਸੁਪਰ ਓਵਰ ਟਾਈ ਰਹਿੰਦਾ ਹੈ ਤਾਂ ਇਸ ਤੋਂ ਬਾਅਦ ਮੁਕਾਬਲਾ ਟਾਈ ਰਹੇਗਾ।