Breaking News
NBA Finals Raptors Warriors Basketball

ਟੋਰਾਂਟੋ ਰੈਪਟਰਸ ਨੇ ਐਨਬੀਏ ਫਾਈਨਲ ਜਿੱਤ ਕੇ ਰੱਚਿਆ ਇਤਿਹਾਸ

ਓਕਲੈਂਡ: ਟੋਰਾਂਟੋ ਰੇਪਟਰਸ ਨੇ ਰੈਪਟਰਸ ਟੀਮ ਗੋਲਡਨ ਸਟੇਟ ਵਾਰੀਅਰਸ ਨੂੰ 114-110 ਨਾਲ ਹਰਾ ਕੇ ਇਕ ਇਤਿਹਾਸਿਕ ਜਿੱਤ ਹਾਸਿਲ ਕਰ 2019 ਐਨਬੀਏ ਚੈਂਪੀਅਨਸ ਬਣ ਗਏ ਹਨ। ਇਹ ਮੈਚ ਕੈਲੀਫੋਰਨੀਆ ਦੇ ਓਕਲੈਂਡ ਵਿਖੇ ਓਰੈਲੇ ਆਰੇਨਾ ਦੇ ‘ਚ ਹੋਇਆ , ਕੈਨੇਡਾ ਦੇ ਵੱਖ ਵੱਖ ਹਿੱਸਿਆਂ ਜਿਵੇਂ ਕਿ ਕਿਚਨਰ, ਬੁਰਲਿੰਗਟਨ , ਮਿਸੀਸਾਗਾ ਵਿਚ ਟੋਰਾਂਟੋ ਰੇਪਟਰਸ ਦੀ ਇਸ ਜਿੱਤ ਦਾ ਜਸ਼ਨ ਮਨਾਇਆ ਗਿਆ।

https://www.instagram.com/p/ByrWjudlQOn/

ਇਸਦੇ ਨਾਲ ਹੀ ਨਾਲ ਟੋਰਾਂਟੋ ਰੈਪਟਰਸ ਦੇ ਖਿਡਾਰੀ ਕਾਵਹੀ ਲਿਉਨਾਰਡ ਨੂੰ ਐਨਬੀਏ ਫਾਈਨਲ ਚੈਂਪੀਨਸ਼ਿਪ ਦੇ MVP ਜਾਣੀ ਕਿ ਮੋਸਟ ਵੈਲਿਊਏਬਲ ਪਲੇਅਰ ਦੇ ਇਨਾਮ ਨਾਲ ਨਵਾਜਿਆ ਗਿਆ ਹੈ। ਲਿਉਨਾਰਡ ਨੇ 22 ਪੋਇੰਟਸ, 6 ਰਿਬੋਊਂਡਸ ਅਤੇ 2 ਸਟੀਲਸ ਨੇ ਪ੍ਰਾਪਤ ਕੀਤੇ , ਜਲਦ ਹੀ ਜੇਤੂ ਟੀਮ ਲੈਰੀ ਓਬਰੈਂ ਟਰਾਫੀ ਨੂੰ ਹਾਸਿਲ ਕਰਕੇ ਕੈਨੇਡਾ ਪਰਤਣਗੇ। ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ ਹੈ।

ਲਿਉਨਾਰਡ ਤੋਂ ਇਲਾਵਾ ਬਾਕੀ ਦੇ ਖਿਡਾਰੀਆਂ ਪਾਸਕਲ ਸਿਆਕਾਮ, ਫਰੈੱਡ ਵਾਂਵਲੀਟ ਅਤੇ ਕਾਇਲ ਲੌਰੀ ਆਦਿ ਖਿਡਾਰੀਆਂ ਨੇ ਵੀ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ , ਟੋਰਾਂਟੋ ਰੇਪਟਰਸ ਦੇ ਕੋਚ ਨਿਕ ਨਰਸ ਨੇ ਸਾਰੀ ਟੀਮ ਨੂੰ ਇਸ ਇਤਿਹਾਸਿਕ ਜਿੱਤ ਦੀ ਵਧਾਈ ਦਿਤੀ ਹੈ , ਇਹ ਪਹਿਲੀ ਵਾਰ ਹੈ ਜਦੋ ਕੈਨੇਡਾ ਦੀ ਕਿਸੇ ਟੀਮ ਨੇ ਇਹ ਖਿਤਾਬ ਜਿੱਤਿਆ ਹੈ।

NBA Finals Raptors Warriors Basketball

 

Check Also

ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਮਾਂਪਿਆ ਦੇ ਇਕਲੌਤੇ ਪੁੱਤਰ ਦੀ ਹੋਈ ਮੌਤ

ਨਿਊਜ਼ ਡੈਸਕ : ਵਿਦੇਸ਼ਾਂ ਤੋਂ ਪੰਜਾਬੀ ਨੌਜਾਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਲਗਾਤਾਰ ਵਧਦੀਆਂ ਜਾ ਰਹੀਆਂ …

Leave a Reply

Your email address will not be published. Required fields are marked *