ਲੋਕੇਸ਼ ਰਾਹੁਲ ਨੂੰ ਬੀਸੀਸੀਆਈ ਦੇ ਚੋਣ ਅਧਿਕਾਰੀ ਨੇ ਦਿੱਤੀ ਅਜਿਹੀ ਸਲਾਹ ਕਿ ਸਾਰੇ ਰਹਿ ਗਏ ਹੈਰਾਨ

TeamGlobalPunjab
2 Min Read

ਨਵੀਂ ਦਿੱਲੀ : ਦੱਖਣੀ ਅਫਰੀਕਾ ਵਿਰੁੱਧ ਖੇਡੀ ਜਾ ਰਹੀ ਤਿੰਨ ਦਿਨਾਂ ਟੈਸਟ ਮੈਂਚਾਂ ਦੀ ਲੜੀ ਲਈ ਖਿਡਾਰੀਆਂ ਦੀ ਚੋਣ ਹੋ ਗਈ ਹੈ। ਪਰ ਇਨ੍ਹਾਂ ਮੈਚਾਂ ਦੌਰਾਨ ਪ੍ਰਸਿੱਧ ਓਪਨਰ ਖਿਡਾਰੀ ਲੋਕੇਸ਼ ਰਾਹੁਲ ਨੂੰ ਟੀਮ ਅੰਦਰ ਨਹੀਂ ਚੁਣਿਆ ਗਿਆ। ਦੋਸ਼ ਹੈ ਕਿ ਪਿਛਲੇ ਮੈਚਾਂ ਦੌਰਾਨ ਖਰਾਬ ਪ੍ਰਦਰਸ਼ਨ ਕਾਰਨ ਰਾਹੁਲ ਨੂੰ ਟੀਮ ਅੰਦਰ ਸ਼ਾਮਲ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦੀ ਜਗ੍ਹਾ ਚੋਣ ਅਧਿਕਾਰੀਆਂ ਨੇ ਰੋਹਿਤ ਸ਼ਰਮਾਂ ਨੇ ਬਤੌਰ ਓਪਨਰ ਖਿਡਾਰੀ ਚੁਣਿਆ ਹੈ। ਇੱਥੇ ਹੀ ਬੱਸ ਨਹੀਂ ਇਸ ਵਾਰ ਸ਼ੁਭਮਨ ਗਿਲ ਨੂੰ ਵੀ ਪਹਿਲੀ ਵਾਰ ਟੈਸਟ ਮੈਚ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਸੀਸੀਆਈ ਦੇ ਚੋਣ ਅਧਿਕਾਰੀ ਐਮ ਐਸ ਕੇ ਪ੍ਰਸਾਦ ਨੇ ਦੱਸਿਆ ਕਿ ਰਾਹੁਲ ਇੱਕ ਜੀਨੀਅਸ ਅਧਿਕਾਰੀ ਹੈ ਪਰ ਟੈਸਟ ਮੈਚਾਂ ਦੌਰਾਨ ਮਾੜੇ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਦੱਖਣੀ ਅਫਰੀਕਾ ਵਿਰੁੱਧ ਖੇਡੀ ਜਾਣ ਵਾਲੀ ਮੈਚਾਂ ਦੀ ਲੜੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਪ੍ਰਸਾਦ ਨੇ ਰਾਹੁਲ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਸਾਬਕਾ ਕ੍ਰਿਕਟ ਖਿਡਾਰੀ ਵੀਵੀਐਸ ਲਕਸ਼ਮਣ ਦੀ ਤਰ੍ਹਾਂ ਖੁਦ ਨੂੰ ਤਿਆਰ ਕਰਕੇ ਮੈਚਾਂ ਦੌਰਾਨ ਵਾਪਸੀ ਕਰਨ।

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਜਦੋਂ ਲਕਸ਼ਮਨ ਨੂੰ ਇੱਕ ਵਾਰ ਟੀਮ ਤੋਂ ਬਾਹਰ ਕੀਤਾ ਗਿਆ ਸੀ ਤਾਂ ਉਹ ਘਰੇਲੂ ਮੈਚ ਖੇਡਣ ਗਏ ਸਨ ਅਤੇ ਉਨ੍ਹਾਂ ਨੇ ਰਣਜੀ ਟ੍ਰਾਫੀ 1400 ਦੌੜਾਂ ਬਣਾ ਕੇ ਰਾਸ਼ਟਰੀ ਟੀਮ ਅੰਦਰ ਵਾਪਸੀ ਕੀਤੀ ਸੀ। ਉਨ੍ਹਾਂ ਕਿਹਾ ਕਿ ਰਾਹੁਲ ਇੱਕ ਵਧੀਆ ਕ੍ਰਿਕਟ ਖਿਡਾਰੀ ਹੈ ਪਰ ਟੇਸਟ ਮੈਚ ਦੌਰਾਨ ਉਨ੍ਹਾਂ (ਰਾਹੁਲ) ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ। ਚੋਣ ਅਧਿਕਾਰੀ ਐਮ ਐਸ ਕੇ ਪ੍ਰਸਾਦ ਨੇ ਕਿਹਾ ਕਿ  ਉਨ੍ਹਾਂ ਨੇ ਸ਼ਿਖਰ ਧਵਨ ਮੁਰਲੀ ਵਿਜੈ ਦੇ ਜਾਣ ਤੋਂ ਬਾਅਦ ਇੱਕ ਸਾਥ ਦੋ ਓਪਨਰ ਖਿਡਾਰੀਆਂ ਨੂੰ ਨਹੀਂ ਬਦਲਿਆ ਜਾ ਸਕਦਾ ਸੀ। ਪ੍ਰਸਾਦ ਅਨੁਸਾਰ ਉਨ੍ਹਾਂ ਨੇ ਰਾਹੁਲ ਨੂੰ ਬਹੁਤ ਮੌਕੇ ਦਿੱਤੇ ਪਰ ਉਨ੍ਹਾਂ (ਰਾਹੁਲ) ਨੇ ਬੇਹਤਰ ਮੌਕੇ ਨਹੀਂ ਦਿੱਤੇ। ਜਿਸ ਕਾਰਨ ਉਨ੍ਹਾਂ ਨੂੰ ਮੈਚ ਖੇਡਣ ਦਾ ਮੌਕਾ ਨਹੀਂ ਦਿੱਤਾ ਗਿਆ।

- Advertisement -

 

Share this Article
Leave a comment