Asian Games 2023: ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਸਿੰਗਾਪੁਰ ਨੂੰ 16-1 ਨਾਲ ਹਰਾਇਆ

Rajneet Kaur
2 Min Read

ਨਿਊਜ਼ ਡੈਸਕ: ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਅਨ ਖੇਡਾਂ 2023 ਵਿਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਏਸ਼ਿਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਗਰੁੱਪ ਸਟੇਜ ਦੇ ਦੂਜੇ ਮੈਚ ਵਿੱਚ ਸਿੰਗਾਪੁਰ ਨੂੰ 16-1 ਨਾਲ ਹਰਾਇਆ  ਹੈ। ਪਹਿਲੇ ਮੈਚ ਵਿਚ ਉਜ਼ਬੇਕਿਸਤਾਨ ਨੂੰ 16.0 ਨਾਲ ਹਰਾਉਣ ਵਾਲੀ ਟੀਮ ਲਈ ਹਰਮਨਪ੍ਰੀਤ ਨੇ ਚਾਰ (24ਵੇਂ, 39ਵੇਂ, 40ਵੇਂ, 42ਵੇਂ ਮਿੰਟ), ਮਨਦੀਪ ਨੇ ਤਿੰਨ (12ਵੇਂ, 30ਵੇਂ ਅਤੇ 51ਵੇਂ ਮਿੰਟ), ਵਰੁਣ ਕੁਮਾਰ ਨੇ ਦੋ (55ਵੇਂ ਮਿੰਟ), ਅਭਿਸ਼ੇਕ ਨੇ ਦੋ (51ਵੇਂ ਅਤੇ 52ਵੇਂ ਮਿੰਟ), ਵੀਐਸ ਪ੍ਰਸਾਦ (23ਵੇਂ ਮਿੰਟ), ਗੁਰਜੰਟ ਸਿੰਘ (22 ਵੇਂ ਮਿੰਟ), ਲਲਿਤ ਉਪਾਧਿਆਏ (16 ਵੇਂ ਮਿੰਟ), ਸ਼ਮਸ਼ੇਰ ਸਿੰਘ (38 ਵੇਂ ਮਿੰਟ) ਅਤੇ ਮਨਪ੍ਰੀਤ ਸਿੰਘ (37 ਵੇਂ ਮਿੰਟ) ਨੇ ਗੋਲ ਕੀਤੇ। ਸਿੰਗਾਪੁਰ ਲਈ ਇਕਮਾਤਰ ਗੋਲ ਮੁਹੰਮਦ ਜ਼ਕੀ ਬਿਨ ਜ਼ੁਲਕਰਨੈਨ ਨੇ ਕੀਤਾ।

ਕਪਤਾਨ ਹਰਮਨਪ੍ਰੀਤ ਸਿੰਘ ਨੇ 4 ਗੋਲ ਕੀਤੇ ਹਨ। ਮਨਦੀਪ ਸਿੰਘ ਨੇ ਗੋਲਾਂ ਦੀ ਹੈਟ੍ਰਿਕ ਬਣਾਈ ਹੈ।

ਦੱਸ ਦਈਏ ਕਿ ਏਸ਼ੀਅਨ ਖੇਡਾਂ 2023 ਵਿੱਚ ਦੋ ਦਿਨ ਪੂਰੇ ਹੋ ਚੁੱਕੇ ਹਨ। ਭਾਰਤ ਨੇ ਹੁਣ ਤੱਕ 2 ਸੋਨੇ ਸਮੇਤ ਕੁੱਲ 11 ਮੈਡਲ ਜਿੱਤੇ ਹਨ। ਭਾਰਤ ਨੇ ਪਹਿਲੇ ਦਿਨ 5 ਅਤੇ ਦੂਜੇ ਦਿਨ 6 ਮੈਡਲ ਜਿੱਤੇ। ਮਹਿਲਾ ਭਾਰਤੀ ਕ੍ਰਿਕਟ ਟੀਮ ਨੇ ਵੀ ਗੋਲਡ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment