ਵਾਸ਼ਿੰਗਟਨ: ਈ- ਸਿਗਰਟ ਦਾ ਸੇਵਨ ਕਰਨ ਨਾਲ ਪੂਰੀ ਦੁਨੀਆ ਦੇ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਇੱਕ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਈ-ਸਿਗਰਟ ਦੇ ਸੇਵਨ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਰੋਗ ਨਿਯੰਤਰਣ ਕੇਂਦਰ ( CDC ) ਨੇ ਕੁੱਝ ਅੰਕੜੇ ਜਾਰੀ ਕੀਤੇ ਹਨ। ਇਸ ਦੇ ਮੁਤਾਬਕ ਪਿਛਲੇ ਹਫਤੇ ਤੱਕ ਈ-ਸਿਗਰਟ ਦਾ ਸੇਵਨ ਕਰਨ ਨਾਲ ਅਮਰੀਕਾ ‘ਚ 26 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 12,999 ਲੋਕਾਂ ਦੇ ਫੇਫੜਿਆ ‘ਤੇ ਇਸਦਾ ਮਾੜਾ ਅਸਰ ਪੈ ਰਿਹਾ ਹੈ।
CDC ਦੀ ਰਿਪੋਰਟ ਦੇ ਅਨੁਸਾਰ 26 ਲੋਕਾਂ ਦੀਆਂ ਮੌਤਾਂ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਹੋਈਆਂ ਹਨ। ਇਸ ਵਿੱਚ ਅਲਬਾਮਾ, ਕੈਲੀਫੋਰਨਿਆ ਕਨੈਕਟਿਕਟ, ਡੇਲਾਵੇਅਰ, ਫਲੋਰਿਡਾ, ਜਾਰਜੀਆ ਇਲੀਨੋਇਸ , ਇੰਡੀਆਨਾ, ਮਿਸ਼ੀਗਨ, ਮਿਨੇਸੋਟਾ, ਮਿਸੀਸਿਪੀ, ਮਿਸੌਰੀ , ਨੇਬਰਾਸਕਾ ਅਤੇ ਨਿਊ ਜਰਸੀ ਸ਼ਾਮਲ ਹਨ। ਇਸ ਤੋਂ ਇਲਾਵਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਮਰੀਜ਼ਾਂ ਦੀ ਮੌਤਾਂ ਹੋਈਆਂ ਹਨ ਉਨ੍ਹਾਂ ਦੀ ਉਮਰ 17 ਤੋਂ 75 ਸਾਲ ਸੀ ।
ਬੁੱਧਵਾਰ ਨੂੰ ਚੀਨ ਦੀ ਕੰਪਨੀ ਅਲੀਬਾਬਾ ਨੇ ਕਿਹਾ ਕਿ ਉਹ ਵੀਰਵਾਰ ਤੋਂ ਸੰਯੁਕਤ ਰਾਜ ਅਮਰੀਕਾ ਵਿੱਚ ਈ – ਸਿਗਰਟ ਦੀ ਵਿਕਰੀ ਲਈ ਨਵੇਂ ਪਾਬੰਧੀ ਉਪਰਾਲਿਆਂ ਨੂੰ ਲਾਗੂ ਕਰੇਗਾ। ਇਸ ਤੋਂ ਪਹਿਲਾਂ, ਅਮਰੀਕੀ ਕੰਪਨੀ ਵਾਲਮਾਰਟ ਨੇ ਕਿਹਾ ਸੀ ਕਿ ਉਹ ਇਲੈਕਟਰਾਨਿਕ ਸਿਗਰਟ ਦੀ ਵਿਕਰੀ ਨੂੰ ਰੋਕ ਦੇਵੇਗਾ। ਤੁਹਾਨੂੰ ਦੱਸਦੇ ਚੱਲੀਏ ਕਿ ਹਾਲ ਹੀ ਵਿੱਚ ਭਾਰਤ ਵਿੱਚ ਈ – ਸਿਗਰਟ ‘ਤੇ ਬੈਨ ਲਗਾਇਆ ਗਿਆ ਹੈ।
ਈ- ਸਿਗਰਟ ਦੇ ਸੇਵਨ ਨਾਲ 26 ਮੌਤਾਂ, ਹਜ਼ਾਰਾਂ ਦੇ ਫੇਫੜੇ ਪ੍ਰਭਾਵਿਤ
Leave a Comment
Leave a Comment