[alg_back_button]
ਫਿਰੋਜ਼ਪੁਰ : ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੁੱਤਰ ਰਘੂਮੀਤ ਸਿੰਘ ਸੋਢੀ ਦੀਆਂ ਮੁਸ਼ਕਿਲਾਂ ‘ਚ ਵਾਧਾ ਹੋ ਚੁਕਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਫਿਰੋਜ਼ਪੁਰ ਸੈਸ਼ਨ ਕੋਰਟ ਦੀ ਜੱਜ ਰਜਨੀ ਛੋਕਰ ਦੀ ਅਦਾਲਤ ਨੇ ਰਘੂ ਸੋਢੀ ਦੇ ਖਿਲਾਫ ਇਰਾਦਾ-ਏ-ਕਤਲ ਕੇਸ ਵਿੱਚ ਦੋਸ਼ ਆਇਦ ਕਰ ਦਿੱਤੇ ਹਨ।
ਦੱਸ ਦਈਏ ਕਿ 7 ਮਈ 2013 ਨੂੰ ਬਲਜੀਤ ਸਿੰਘ ਨਾਮਕ ਨੌਜਵਾਨ ਆਪਣੇ ਕਿਸੇ ਦੋਸਤ ਨੂੰ ਮਿਲਣ ਲਈ ਗੁਰੂਹਰਸਹਾਏ ਰੇਲਵੇ ਫਾਟਕ ਕੋਲ ਗਿਆ ਸੀ। ਬਲਜੀਤ ਸਿੰਘ ਦੇ ਉਥੇ ਪਹੁੰਚਣ ‘ਤੇ ਅੱਗੋਂ ਰਘੂਮੀਤ ਸਿੰਘ ਸੋਢੀ, ਰਵੀ ਸ਼ਰਮਾ ਅਤੇ ਸੁਖਪਾਲ ਸਿੰਘ ਕਰਕਾਦੀ ਕਾਰ ‘ਚ ਸਵਾਰ ਹੋ ਕੇ ਸਵਾਰ ਪਹੁੰਚੇ ਸਨ। ਜਿੱਥੇ ਦੋਸ਼ ਹੈ ਕਿ ਰਘੂ ਸੋਢੀ ਨੇ ਬਲਜੀਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਅਤੇ ਉਸ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਬਲਜੀਤ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਬਲਜੀਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਸਬੰਧਤ ਥਾਣੇ ਦੀ ਪੁਲਿਸ ਨੇ ਸਿਆਸੀ ਰਸੂਖ ਦੇ ਚਲਦਿਆਂ ਰਘੂਮੀਤ ਸਿੰਘ ਸੋਢੀ ਸਣੇ ਹਮਲਾ ਕਰਨ ਵਾਲੇ ਨੌਜਵਾਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਇਸ ਮਾਮਲੇ ‘ਚ ਅਡੀਸ਼ਨਲ ਸੈਸ਼ਨ ਜੱਜ ਰਜਨੀ ਛੋਕਰ ਦੀ ਅਦਾਲਤ ਨੇ ਖੇਡ ਮੰਤਰੀ ਰਾਣਾ ਸੋਢੀ ਦੇ ਪੁੱਤਰ ਰਘੂਮੀਤ ਸਿੰਘ ਸੋਢੀ ਸਣੇ ਦੋ ਹੋਰ ਵਿਅਕਤੀਆਂ ‘ਤੇ ਧਾਰਾ 307, 323, ਅਤੇ 34 ਦੇ ਤਹਿਤ ਕੇਸ ਚਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਤੇ ਇਸ ਕੇਸ ਦੀ ਅਗਲੀ ਸੁਣਵਾਈ 20 ਸਤੰਬਰ ਨੂੰ ਹੋਵੇਗੀ।
[alg_back_button]