women finds diamond youtube ਵਾਸ਼ਿੰਗਟਨ: ਵੀਡੀਓ ਸ਼ੇਅਰਿੰਗ ਸਾਈਟ ਯੂਟਿਊਬ ‘ਤੇ ਬਹੁਤ ਸਾਰੀ ਵੀਡੀਓਜ਼ ਅਪਲੋਡ ਹੁੰਦੀਆਂ ਹਨ ਤੇ ਲੱਖਾਂ ਯੂਜ਼ਰਸ ਵੱਲੋਂ ਉਨ੍ਹਾਂ ਨੂੰ ਵੇਖਿਆ ਜਾਂਦਾ ਹੈ। ਯੂਟਿਊਬ ਪਲੈਟਫਾਰਮ ‘ਤੇ ਸਭ ਤੋਂ ਮਸ਼ਹੂਰ ਵੀਡੀਓਜ਼ ‘ਚੋਂ How to ਵੀਡੀਓਜ਼ ਵੀ ਸ਼ਾਮਲ ਹਨ ਤੇ ਲੱਖਾਂ ਲੋਕ ਉਨ੍ਹਾਂ ਤੋਂ ਨਵੀਂ-ਨਵੀਂਆਂ ਚੀਜਾਂ ਸਿੱਖ ਰਹੇ ਹਨ।
ਇਸੇ ਤਰ੍ਹਾਂ ਹੀ ਜ਼ਰਾ ਸੋਚ ਕੇ ਦੇਖੋ ਜੇਕਰ ਹੀਰਾ ਲੱਭਣ ਦੀ ਵੀਡੀਓ ਵੇਖਦੇ-ਵੇਖਦੇ ਤੁਹਾਨੂੰ ਇੱਕ ਬੇਸ਼ਕੀਮਤੀ ਹੀਰਾ ਲਭ ਜਾਵੇ ? ਬੇਸ਼ੱਕ ਇਸ ਨੂੰ ਚੰਗੀ ਕਿਸਮਤ ਮੰਨਿਆ ਜਾਵੇ ਪਰ ਇੱਕ ਮਹਿਲਾ ਦੇ ਨਾਲ ਅਜਿਹਾ ਹੀ ਹੋਇਆ ਹੈ।
ਖਬਰਾਂ ‘ਚ ਛਪੀ ਇੱਕ ਰਿਪੋਰਟ ਦੇ ਮੁਤਾਬਕ ਅਮਰੀਕਾ ਦੀ ਰਹਿਣ ਵਾਲੀ ਇੱਕ ਮਹਿਲਾ ਪਾਰਕ ‘ਚ ਬੈਠੀ ਹੀਰਾ ਲੱਭਣ ਦੇ ਤਰੀਕੇ ਦੀ ਵੀਡੀਓ ਦੇਖ ਰਹੀ ਸੀ ਤੇ ਉਸ ਨੂੰ 3.72 ਕੈਰੇਟ ਦਾ ਬੇਸ਼ਕੀਮਤੀ ਹੀਰਾ ਮਿਲ ਗਿਆ।
ਰਿਪੋਰਟ ‘ਚ ਦੱਸਿਆ ਗਿਆ ਹੈ ਕਿ 27 ਸਾਲਾ ਮਿਰਾਂਡਾ ਹਾਲਿੰਗਸਹੇਡ ਡਾਇਮੰਡ ਸਟੇਟ ਪਾਰਕ ਦੇ ਆਰਕਾਸਸ ਕਰੇਟਰ ਵਿੱਚ ਸੀ ਜਦੋਂ ਉਸ ਨੂੰ ਇਹ ਹੀਰਾ ਮਿਲਿਆ। ਉਸ ਨੇ ਦੱਸਿਆ ਕਿ ਮੈਂ ਛਾਂ ‘ਚ ਬੈਠਕੇ ਆਰਾਮ ਨਾਲ ਯੂਟਿਊਬ ‘ਤੇ ਹੀਰਾ ਲਭਣ ਦੇ ਤਰੀਕੇ ਵਾਲੀ ਵੀਡੀਓ ਵੇਖ ਰਹੀ ਸੀ ਤੇ ਅਚਾਨਕ ਉਨ੍ਹਾਂ ਨੂੰ ਹੀਰਾ ਮਿਲ ਗਿਆ ਇਹ ਹੀਰਾ ਕੁੱਝ ਪੱਥਰਾਂ ‘ਚ ਲੁਕਿਆ ਹੋਇਆ ਸੀ।
ਮਿਰਾਂਡਾ ਆਪਣੇ ਪਰਿਵਾਰ ਨਾਲ ਘੁੰਮਦੇ ਹੋਏ ਉਹ ਉਸ ਇਲਾਕੇ ‘ਚ ਪੁੱਜੀ ਜਿੱਥੇ ਕਈ ਸਾਲਾਂ ਪਹਿਲਾਂ ਹੀਰੇ ਮਿਲਦੇ ਸਨ। ਮਿਰਾਂਡਾ ਨੇ ਦੱਸਿਆ ਕਿ ਉਹ ਯੂਟਿਊਬ ‘ਤੇ ਹੀਰਾ ਲੱਭਣ ਦੀ ਵੀਡੀਓ ਦੇਖੀਣ ਲੱਗੀ ਤੇ ਲੱਕੜੀ ਦਾ ਟੁਕੜਾ ਲੈ ਕੇ ਉਸਨੇ ਜ਼ਮੀਨ ਪੁੱਟਣੀ ਸ਼ੁਰੂ ਕਰ ਦਿੱਤੀ ਤੇ ਧੁੱਪ ਦੀ ਚਮਕ ਨਾਲ ਉਸ ਨੂੰ ਪੀਲੇ ਰੰਗ ਦਾ ਚਮਕਦਾਰ ਟੁਕੜਾ ਮਿਲਿਆ। ਮਿਰਾਂਡਾ ਉਸ ਪੀਲੇ ਰੰਗ ਦੇ ਟੁੱਕੜੇ ਨੂੰ ‘ਡਾਇਮੰਡ ਡਿਸਕਵਰੀ ਸੈਂਟਰ’ ਲੈ ਗਈ, ਜਿੱਥੇ ਕਰਮਚਾਰੀਆਂ ਨੇ ਇਸ ਨੂੰ ਹੀਰਾ ਦੱਸਿਆ।
women finds diamond youtube