ਬ੍ਰਿਟੇਨ ‘ਚ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲੋਕਾਂ ਤੱਕ ਪਹੁੰਚਾਉਣ ਨੂੰ ਲੈ ਕੇ ਛਿੜੀ ਬਹਿਸ

TeamGlobalPunjab
1 Min Read

ਲੰਦਨ: ਕੋਰੋਨਾ ਵਾਇਰਸ ਮਹਾਂਮਾਰੀ ਦੀ ਵੈਕਸੀਨ ਨੂੰ ਲੈ ਕੇ ਬ੍ਰਿਟੇਨ ਵਿਚ ਟੀਕਾਕਰਨ ਸ਼ੁਰੂ ਹੋ ਗਿਆ ਹੈ, ਤਾਂ ਇਸ ਵਿਚਾਲੇ ਇੱਕ ਨਵੀਂ ਬਹਿਸ ਵੀ ਬ੍ਰਿਟੇਨ ਦੀ ਸਿਆਸਤ ਵਿੱਚ ਦੇਖਣ ਨੂੰ ਮਿਲੀ ਹੈ। ਕੋਵਿਡ-19 ਦੇ ਟੀਕੇ ਦੀ ਦੋ ਖੁਰਾਕਾਂ ਵਿਚਾਲੇ 12 ਹਫ਼ਤੇ ਦਾ ਅੰਤਰ ਰੱਖਣ ਨੂੰ ਲੈ ਕੇ ਇੱਥੇ ਬਹਿਸ ਛਿੜ ਗਈ ਹੈ।

ਬ੍ਰਿਟੇਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਮੁੱਖ ਮਕਸਦ ਇਹ ਹੈ ਕਿ ਪਹਿਲੀ ਖੁਰਾਕ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਬ੍ਰਿਟੇਨ ਵਿੱਚ ਪਹਿਲੇ ਗੇੜ ਦੇ ਅੰਦਰ ਲੋਕਾਂ ਨੂੰ ਦੋ ਤਰ੍ਹਾਂ ਦੇ ਟੀਕੇ ਲਗਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਇੱਕ ਟੀਕਾ ਫਾਈਜ਼ਰ ਬਾਇਓਐਨਟੈੱਕ ਦਾ ਹੈ ਅਤੇ ਦੂਸਰਾ ਟੀਕਾ ਔਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਇਆ ਗਿਆ ਐਸਟਰਾਜ਼ੇਨੇਕਾ ਦਾ ਹੈ।

ਵਿਗਿਆਨੀਆਂ ਨੇ ਦੋਵੇਂ ਟੀਕਿਆਂ ਦੀ ਖੁਰਾਕ ਕੁੱਝ ਹਫ਼ਤਿਆਂ ਬਾਅਦ ਦਿੱਤੇ ਜਾਣ ਦੀ ਜਰੂਰਤ ਦੱਸੀ ਸੀ। ਟੀਕੇ ਦੀ ਦੂਸਰੀ ਡੋਜ਼ 21 ਦਿਨਾਂ ਦੇ ਅੰਦਰ ਦਿੱਤੇ ਜਾਣ ਦੀ ਸ਼ੁਰੁਆਤੀ ਸਲਾਹ ਨੂੰ ਬ੍ਰਿਟਿਸ਼ ਸਰਕਾਰ ਦੇ ਵਿਗਿਆਨੀਆਂ ਨੇ ਸੋਧ ਕਰਦੇ ਹੋਏ 12 ਹਫ਼ਤੇ ਬਾਅਦ ਦੇਣ ਦਾ ਸੁਝਾਅ ਰੱਖਿਆ ਸੀ। ਹੁਣ ਇਸ ‘ਤੇ ਵਿਰੋਧੀ ਧਿਰਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਟੀਕੇ ਦੀ ਦੂਸਰੀ ਖੁਰਾਕ ਵਿੱਚ ਜ਼ਿਆਦਾ ਅੰਤਰ ਨਾ ਰੱਖਿਆ ਜਾਵੇ।

Share this Article
Leave a comment