ਬ੍ਰਿਟੇਨ ‘ਚ ਭਲਕੇ ਸ਼ੁਰੂ ਹੋਵੇਗਾ ਇਤਿਹਾਸਕ ਕੋਰੋਨਾ ਟੀਕਾਕਰਣ

TeamGlobalPunjab
1 Min Read

ਲੰਦਨ: ਬ੍ਰਿਟੇਨ ਇਸ ਹਫ਼ਤੇ Pfizer-BioNTech ਵੱਲੋਂ ਤਿਆਰ ਕੀਤੀ ਗਈ ਵੈਕਸੀਨ ਨੂੰ ਇਸਤੇਮਾਲ ਕਰਨ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਸਰਕਾਰ ਨੇ ਕਿਹਾ ਹੈ ਕਿ ਸਭ ਤੋਂ ਪਹਿਲੀ ਵੈਕਸੀਨ ਹਸਪਤਾਲਾਂ ਵਿੱਚ ਮੁਹਈਆ ਕਰਵਾਈ ਜਾਵੇਗੀ। ਇਸ ਤੋਂ ਬਾਅਦ ਹੀ ਕਲੀਨਿਕਾਂ ‘ਤੇ ਉਪਲਬਧ ਹੋਵੇਗੀ।

ਦੇਸ਼ ‘ਚ ਮੰਗਲਵਾਰ ਤੋਂ ਟੀਕਾਕਰਣ ਦਾ ਅਭਿਆਨ ਸ਼ੁਰੂ ਹੋ ਜਾਵੇਗਾ। ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ ਟੀਕਾਕਰਣ ਵਿੱਚ 80 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ, ਸਿਹਤ ਸੇਵਾ ਕਰਮਚਾਰੀਆਂ ਅਤੇ ਫਰੰਟ ਲਾਈਨ ਵਰਕਰਜ਼ ਨੂੰ ਤਰਜੀਹ ਦੇ ਰਹੀ ਹੈ।

ਬ੍ਰਿਟੇਨ ਨੇ ਪਿਛਲੇ ਹਫ਼ਤੇ ਹੀ Pfizer-BioNTech ਵੱਲੋਂ ਤਿਆਰ ਕੀਤੀ ਗਈ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਇਜਾਜ਼ਤ ਦਿੱਤੀ ਸੀ। ਅਜਿਹਾ ਕਰਨ ਵਾਲਾ ਉਹ ਪਹਿਲਾ ਦੇਸ਼ ਬਣ ਗਿਆ ਸੀ। ਕੋਰੋਨਾ ਨਾਲ ਨਜਿੱਠਣ ਲਈ ਹੋਣ ਵਾਲੇ ਟੀਕਾਕਰਣ ਨੂੰ ਲੈ ਕੇ ਦੱਸਿਆ ਗਿਆ ਹੈ ਕਿ ਇਹ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਟੀਕਾਕਰਣ ਪ੍ਰੋਗਰਾਮ ਹੋਣ ਵਾਲਾ ਹੈ।

ਇੰਗਲੈਂਡ ਵਿੱਚ 50 ਹਸਪਤਾਲਾਂ ਨੂੰ ਸ਼ੁਰੂ ਵਿੱਚ ਵੈਕਸੀਨ ਦੇ ਸੰਚਾਲਨ ਲਈ ਹਬ ਦੇ ਰੂਪ ਵਿੱਚ ਚੁਣਿਆ ਗਿਆ ਹੈ। ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵੀ ਮੰਗਲਵਾਰ ਤੋਂ ਹਸਪਤਾਲਾਂ ‘ਚ ਆਪਣੇ ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਦੱਖਣੀ ਲੰਦਨ ਵਿਚ ਕ੍ਰੋਇਡਨ ਯੂਨੀਵਰਸਿਟੀ ਹਸਪਤਾਲ ਐਤਵਾਰ ਨੂੰ ਵੈਕਸੀਨ ਦੀ ਡਿਲਿਵਰੀ ਲੈਣ ਵਾਲਾ ਬ੍ਰਿਟੇਨ ਦਾ ਪਹਿਲਾ ਹਸਪਤਾਲ ਬਣ ਗਿਆ।

- Advertisement -

Share this Article
Leave a comment