Breaking News

Netflix ‘ਤੇ ਭਾਰਤ ‘ਚ 70 ਫੀਸਦੀ ਯੂਜ਼ਰ ਹਫ਼ਤੇ ਵਿੱਚ ਘੱਟੋਂ-ਘੱਟ ਵੇਖਦੇ ਨੇ ਇੱਕ ਫਿਲਮ

ਨਵੀਂ ਦਿੱਲੀ: ਭਾਰਤ ਵਿੱਚ ਨੈਟਫਲਿਕਸ ਦੇ 70 ਫੀਸਦੀ ਯੂਜ਼ਰ ਹਫ਼ਤੇ ਵਿੱਚ ਘੱਟੋਂ-ਘੱਟ ਇੱਕ ਫਿਲਮ ਵੇਖਦੇ ਹਨ। ਸਟਰੀਮਿੰਗ ਪਲੇਟਫਾਰਮ ‘ਤੇ ਬਿਤਾਇਆ ਗਿਆ ਕੁੱਲ ਸਮਾਂ ਫੀਸਦ ਦੇ ਰੂਪ ਵਿੱਚ ਭਾਰਤ ਵਿੱਚ ਵਿਸ਼ਵ ਪੱਧਰ ‘ਤੇ ਸਭ ਤੋਂ ਜ਼ਿਆਦਾ ਫਿਲਮਾਂ ਵੇਖੀ ਜਾਂਦੀਆਂ ਹਨ। ਇਹ ਜਾਣਕਾਰੀ ਨੈਟਫਲਿਕਸ ਨੇ ਸੋਮਵਾਰ ਨੂੰ 2019 ਦੀ ਆਪਣੀ ਸਭ ਤੋਂ ਪਿਆਰੀ ਟਾਇਟਲ ਸੂਚੀ ਦਾ ਐਲਾਨ ਕਰਦੇ ਦਿੱਤੀ।

ਨੈਟਫਲਿਕਸ ਨੇ ਦੱਸਿਆ ਕਿ ਸੈਕਰੇਡ ਗੇਮਜ਼ ਸੀਜਨ – 2 ( ਸੀਰੀਜ਼ ) ਭਾਰਤ ਵਿੱਚ 2019 ਦੀ ਸਭ ਤੋਂ ਮਸ਼ਹੂਰ ਰਿਲੀਜ਼ ਰਹੀ। ਇਸ ਤੋਂ ਬਾਅਦ ਇਹ ਫਿਲਮ ਤੇ ਸੀਰੀਜ਼ ਰਹੀਆਂ ਟਾਪ ‘ਤੇ:

ਕਬੀਰ ਸਿੰਘ ( ਫਿਲਮ )

ਆਰਟਿਕਲ – 15 ( ਫਿਲਮ )

ਬਾਰਡ ਆਫ ਬਲਡ ( ਸੀਰੀਜ਼ )

ਡਰਾਈਵ ( ਫਿਲਮ )

ਬਦਲਾ ( ਫਿਲਮ )

ਹਾਊਸ ਅਰੈਸਟ ( ਫਿਲਮ )

6 ਅੰਡਰਗਰਾਉਂਡ ( ਫਿਲਮ )

ਦਿੱਲੀ ਕਰਾਈਮ ( ਸੀਰੀਜ਼ )

ਚਾਪਸਟਿਕਸ ( ਫਿਲਮ )

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ , ਅਸੀ ਨੈਟਫਲਿਕਸ ‘ਤੇ ਦੇਖਣ ਲਈ ਲੋਕਾਂ ਨੂੰ ਕੁੱਝ ਲੱਭਣ ਵਿੱਚ ਹਮੇਸ਼ਾ ਸਹਾਇਤਾ ਕਰਨ ਲਈ ਨਵੇਂ ਤਰੀਕਿਆਂ ਦੀ ਤਲਾਸ਼ ਕਰਦੇ ਰਹੇ ਹਾਂ। ਜਦੋਂ ਗੂਗਲ ‘ਤੇ ਸਰਚ ਕੀਤਾ ਜਾਂਦਾ ਹੈ ਕਿ ਨੈਟਫਲਿਕਸ ‘ਤੇ ਕੀ ਵੇਖਣਾ ਚਾਹੀਦਾ ਹੈ, ਉਸ ਹਾਲਤ ਵਿੱਚ ਇਹ 2019 ਵਹਾਟ ਵੀ ਵਾਚਡ ਸੂਚੀ ਛੁੱਟੀਆਂ ਦੇ ਦੌਰਾਨ ਵਿਸ਼ੇਸ਼ ਰੂਪ ਨਾਲ ਲਾਭਦਾਇਕ ਹੋਵੇਗੀ।

ਕੰਪਨੀ ਅਨੁਸਾਰ ਇਨ੍ਹਾਂ ਸੂਚੀਆਂ ਦੀ ਰੈਂਕਿੰਗ 2019 ਵਿੱਚ ਨੈਟਫਲਿਕਸ ‘ਤੇ ਆਪਣੇ ਪਹਿਲੇ 28 ਦਿਨਾਂ ਦੌਰਾਨ ਸੀਰੀਜ਼, ਫਿਲਮ ਜਾਂ ਕੋਈ ਵਿਸ਼ੇਸ਼ ਪ੍ਰੋਗਰਾਮ ਘੱਟੋਂ-ਘੱਟ ਦੋ ਮਿੰਟ ਦੇਖਣ ਲਈ ਚੁਣਨ ਵਾਲੇ ਖਾਤਿਆਂ ਦੀ ਗਿਣਤੀ ਦੇ ਹਿਸਾਬ ਨਾਲ ਕੀਤੀ ਗਈ ਹੈ। ਕੰਪਨੀ ਨੇ ਕਿਹਾ ਕਿ ਅਸੀ ਇਸ ਗੱਲ ਤੋਂ ਖੁਸ਼ ਹਾਂ ਕਿ ਨੈਟਫਲਿਕਸ ਦੇ ਸ਼ੋਅ ਅਤੇ ਫਿਲਮਾਂ ਲੋਕਾਂ ਕਿੰਨੀ ਪਸੰਦ ਆਈ। ਕੰਪਨੀ ਨੇ ਕਿਹਾ ਕਿ ਆਉਣ ਵਾਲੇ ਸਾਲ ਦੌਰਾਨ ਉਹ ਭਾਰਤ ਵਿੱਚ 3,000 ਕਰੋੜ ਰੁਪਏ ਨਿਵੇਸ਼ ਕਰੇਗੀ।

Check Also

ਗਣਿਤ ਦੇ ਡਰ ਕਾਰਨ ਕਿਤੇ ਤੁਹਾਡਾ ਬੱਚਾ ਤਾਂ ਨਹੀ ਹੋ ਰਿਹਾ ਇਸ ਬੀਮਾਰੀ ਦਾ ਸ਼ਿਕਾਰ

ਨਿਊਜ਼ ਡੈਸਕ: ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਬਿਮਾਰੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਕਾਰਨ …

Leave a Reply

Your email address will not be published.