ਧਾਰਾ 370 ਨੂੰ ਹਟਾਉਣ ਤੋਂ ਬਾਅਦ ਬੌਖਲਾਏ ਇਮਰਾਨ ਖਾਨ ਦੇ ਮੰਤਰੀ ਨੇ ਦਿੱਤੀ ਜੰਗ ਦੀ ਧਮਕੀ

TeamGlobalPunjab
1 Min Read

ਇਸਲਾਮਾਬਾਦ: ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਭਾਰਤ ਨੂੰ ਜੰਗ ਦੀ ਵੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਹੁਸੈਨ ਨੇ ਕਿਹਾ ਕਿ ਭਾਰਤ ਕਸ਼ਮੀਰ ਨੂੰ ਇਕ ਹੋਰ ਫਿਲਸਤੀਨ ਬਣਾਉਣਾ ਚਾਹੁੰਦਾ ਹੈ, ਸੰਸਦ ‘ਚ ਬੇਕਾਰ ਦੇ ਵਿਸ਼ਿਆਂ ‘ਚ ਉਲਝਣ ਦੀ ਬਿਜਾਏ ਭਾਰਤ ਨੂੰ ਇਸ ਦਾ ਜਵਾਬ ਖੂਨ, ਪਸੀਨੇ ਤੇ ਹੰਝੂਆਂ ਨਾਲ ਦੇਣਾ ਪਵੇਗਾ ਤੇ ਜੇਕਰ ਉਨ੍ਹਾਂ ‘ਤੇ ਜੰਗ ਦਾ ਦਬਾਅ ਬਣਿਆ ਤਾਂ ਇਸਲਾਮਾਬਾਦ ਨੂੰ ਇਸ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ।

- Advertisement -

ਉਨ੍ਹਾਂ ਦਾ ਇਹ ਬਿਆਨ ਭਾਰਤ ਵਲੋਂ ਧਾਰਾ 370 ਨੂੰ ਖਤਮ ਕਰਨ ਦੇ ਰਾਜ ਸਭਾ ‘ਚ ਪਾਸ ਹੋਏ ਪ੍ਰਸਤਾਵ ਤੋਂ ਇਕ ਦਿਨ ਬਾਅਦ ਆਇਆ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਤੇ ਲਦਾਖ ਨੂੰ ਦੋ ਯੂਨੀਅਨ ਟੈਰੀਟਰੀਜ਼ ‘ਚ ਤਬਦੀਲ ਕਰ ਦਿੱਤਾ ਗਿਆ ਹੈ।

ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਸਬੰਧੀ ਬਿੱਲ ਨੂੰ ਰਾਜ ਸਭਾ ‘ਚ ਪਾਸ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਪਾਕਿਸਤਾਨ ਦੀ ਸਰਕਾਰ ਤੇ ਉਥੋਂ ਦੀਆਂ ਸਿਆਸੀ ਪਾਰਟੀਆਂ ‘ਚ ਬੌਖਲਾਹਟ ਹੈ ਤੇ ਇਸ ਦੇ ਖਿਲਾਫ ਪੀਓਕੇ ‘ਚ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ।

Share this Article
Leave a comment