‘ਵੰਦੇ ਭਾਰਤ ਮਿਸ਼ਨ’ ਦੇ ਤੀਜੇ ਪੜਾਅ ਤਹਿਤ 156 ਭਾਰਤੀਆਂ ਨੂੰ ਸ਼੍ਰੀਲੰਕਾ ਤੋਂ ਲਿਆਂਦਾ ਗਿਆ ਵਾਪਸ

TeamGlobalPunjab
2 Min Read

ਕੋਲੰਬੋ : ਕੋਰੋਨਾ ਮਹਾਮਾਰੀ ਕਾਰਨ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ 6 ਮਈ ਤੋਂ ‘ਵੰਦੇ ਭਾਰਤ ਮਿਸ਼ਨ’ ਚਲਾਇਆ ਜਾ ਰਿਹਾ ਹੈ। ਇਸ ਮਿਸ਼ਨ ਦੇ ਤੀਜੇ ਪੜਾਅ ਦੇ ਤਹਿਤ ਬੀਤੇ ਸੋਮਵਾਰ 156 ਭਾਰਤੀਆਂ ਨੂੰ ਸ਼੍ਰੀਲੰਕਾ ਤੋਂ ਭਾਰਤ ਵਾਪਸ ਲਿਆਂਦਾ ਗਿਆ। ਭਾਰਤੀ ਹਾਈ ਕਮਿਸ਼ਨ ਗੋਪਾਲ ਬਾਗਲੇ ਨੇ ਆਪਣੇ ਇੱਕ ਬਿਆਨ ‘ਚ ਕਿਹਾ ਕਿ ਇਨ੍ਹਾਂ ਭਾਰਤੀਆਂ ਨੂੰ ਏਅਰ ਇੰਡੀਆ ਦੀ ਏ.ਆਈ.-1202 ਉਡਾਣ ਰਾਹੀਂ ਕੋਲੰਬੋ ਤੋਂ ਕੋਚੀ ਅਤੇ ਬੈਂਗਲੁਰੂ ਲਿਆਂਦਾ ਗਿਆ ਹੈ।

ਇਸ ਮੌਕੇ ਭਾਰਤ ਹਾਈ ਕਮਿਸ਼ਨ ਗੋਪਾਲ ਬਾਗਨੇ ਨੇ ਭੰਡਾਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਤਨ ਵਾਪਸ ਪਰਤੇ ਭਾਰਤੀਆਂ ਨਾਲ ਮੁਲਾਕਾਤ ਕੀਤੀ। ਭਾਰਤ ਹਾਈ ਕਮਿਸ਼ਨ ਅਨੁਸਾਰ ਕੋਲੰਬੋ ਤੋਂ ਦਿੱਲੀ, ਲਖਨਊ ਅਤੇ ਗਯਾ ਲਈ ਏਅਰ ਇੰਡੀਆ ਦੀ ਅਗਲੀ ਵਿਸ਼ੇਸ਼ ਉਡਾਣ 22 ਜੂਨ ਨੂੰ ਉਡਾਣ ਭਰੇਗੀ। ਵੰਦੇ ਭਾਰਤ ਮਿਸ਼ਨ’ ਤਹਿਤ ਹੁਣ ਤੱਕ ਸ਼੍ਰੀਲੰਕਾ ਤੋਂ ਲਗਭਗ 1000 ਭਾਰਤੀਆਂ ਨੂੰ ਵਤਨ ਵਾਪਸ ਲਿਆਂਦਾ ਗਿਆ ਹੈ। ‘ਵੰਦੇ ਭਾਰਤ ਮਿਸ਼ਨ’ ਦਾ ਤੀਜਾ ਪੜਾਅ 11 ਮਈ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਹ 2 ਜੁਲਾਈ ਤੱਕ ਜਾਰੀ ਰਹੇਗਾ। ਮਿਸ਼ਨ ਦੇ ਤੀਜੇ ਪੜਾਅ ਰਾਹੀਂ 43 ਦੇਸ਼ਾਂ ‘ਚੋਂ ਭਾਰਤੀਆਂ ਨੂੰ ਵਤਨ ਵਾਪਸ ਲਿਆਂਦਾ ਜਾਵੇਗਾ। ਜਿਸ ਲਈ 432 ਅੰਤਰਰਾਸ਼ਟਰੀ ਉਡਾਣਾਂ ਦੀ ਵਿਵਸਥਾ ਕੀਤੀ ਗਈ ਹੈ।

ਦੱਸ ਦਈਏ ਕਿ ਭਾਰਤ ਸਰਕਾਰ ਨੇ ‘ਵੰਦੇ ਭਾਰਤ ਮਿਸ਼ਨ’ ਤਹਿਤ ਹੁਣ ਤੱਕ ਸੰਚਾਲਿਤ ਕੀਤੀਆਂ ਗਈਆਂ ਉਡਾਣਾਂ ਦੀ ਗਿਣਤੀ ‘ਚ ਵਾਧਾ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਵਿਦੇਸ਼ਾਂ ‘ਚ ਮੌਜੂਦ ਭਾਰਤੀ ਨਾਗਰਿਕਾਂ ਵੱਲੋਂ ਦੇਸ਼ ਵਾਪਸੀ ਦੇ ਲਈ ਵੱਡੀ ਗਿਣਤੀ ‘ਚ ਦਿੱਤੀਆਂ ਗਈਆਂ ਅਰਜ਼ੀਆਂ ਦੇ ਮੱਦੇਨਜ਼ਰ ਲਿਆ ਗਿਆ ਹੈ।

ਸੋਮਵਾਰ ਨੂੰ  ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ ‘ਵੰਦੇ ਭਾਰਤ ਮਿਸ਼ਨ’ ਤਹਿਤ ਖਾੜੀ ਦੇਸ਼ਾਂ, ਅਫਰੀਕਾ, ਸਿੰਗਾਪੁਰ, ਮਲੇਸ਼ੀਆ ਤੋਂ ਚੱਲਣ ਵਾਲੀਆਂ ਉਡਾਣਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰਨ ਦਾ ਫੈਸਲਾ ਕੀਤਾ ਹੈ।

- Advertisement -

Share this Article
Leave a comment