ਮਹਾਰਾਣੀ ਦੇ ਅੰਤਿਮ ਸਸਕਾਰ ‘ਚ 14ਵੀਂ ਲਾਈਨ ‘ਚ ਬੈਠੇ ਬਾਇਡਨ, ਟਰੰਪ ਨੇ ਉਡਾਇਆ ਮਜ਼ਾਕ

Prabhjot Kaur
2 Min Read

ਲੰਦਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਬੀਤੇ ਦਿਨੀਂ ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਖਬਰਾਂ ਸਨ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੀ ਮਹਾਰਾਣੀ ਦੇ ਸਸਕਾਰ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਜੋ ਕਿ ਸਿਰਫ ਇੱਕ ਅਫਵਾਹ ਨਿੱਕਲੀ। ਪਰ ਹੁਣ ਟਰੰਪ ਵਲੋਂ ਮਹਾਰਾਣੀ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਏ ਜੋਅ ਬਾਇਡਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।

ਅਸਲ ‘ਚ ਜੋਅ ਬਾਇਡਨ ਨੂੰ ਬੈਠਣ ਲਈ ਵਿੰਡਸਰ ਕੈਸਲ ਵਿਖੇ 14ਵੀਂ ਲਾਈਨ ‘ਚ ਥਾਂ ਮਿਲੀ ਸੀ। ਡੋਨਲਡ ਟਰੰਪ ਨੇ ਇਸ ਨੂੰ ਲੈ ਕੇ ਜੋਅ ਬਾਇਡਨ ਦਾ ਮਜ਼ਾਕ ਬਣਾਉਦੇ ਹੋਏ ਕਿਹਾ, ‘ਇਹ ਓਹੀ ਹੈ ਜੋ ਅਮਰੀਕਾ ਨਾਲ ਸਿਰਫ ਦੋ ਸਾਲ ਅੰਦਰ ਵਾਪਰਿਆ ਹੈ। ਕੋਈ ਸਤਿਕਾਰ ਨਹੀਂ! ਹਾਲਾਂਕਿ, ਸਾਡੇ ਰਾਸ਼ਟਰਪਤੀ ਲਈ ਤੀਜੀ ਦੁਨੀਆ ਦੇ ਕੁਝ ਦੇਸ਼ਾਂ ਦੇ ਆਗੂਆਂ ਨੂੰ ਜਾਣਨ ਦਾ ਚੰਗਾ ਸਮਾਂ ਹੈ। ਸਿਰਫ ਰੀਅਲ ਅਸਟੇਟ ਹੀ ਨਹੀਂ ਸਿਆਸਤ ਤੇ ਜ਼ਿੰਦਗੀ ‘ਚ ਵੀ ਥਾਂ ਸਭ ਕੁਝ ਹੈ।’

ਇਸ ਤੋਂ ਇਲਾਵਾ ਟਰੰਪ ਨੇ ਕਿਹਾ ਕਿ ‘ਸਾਡਾ ਦਿਲ ਸ਼ਾਹੀ ਪਰਿਵਾਰ, ਕਿੰਗ ਚਾਰਲਸ ਅਤੇ ਪੂਰੇ ਪਰਿਵਾਰ ਲਈ ਦੁਖੀ ਹੈ। ਇਹ ਇੱਕ ਅਜਿਹਾ ਘਾਟਾ ਹੈ ਜੋ ਬਹੁਤ ਡੂੰਘਾ ਜ਼ਖਮ ਦਿੰਦਾ ਹੈ ਅਤੇ ਕਈ ਵਾਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਦੇ ਵੀ ਇਸ ਨੂੰ ਦੂਰ ਨਹੀਂ ਕਰ ਸਕੋਗੇ।’

ਦੱਸ ਦਈਏ ਕਿ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸਸਕਾਰ ‘ਤੇ ਰਾਸ਼ਟਰਪਤੀ ਜੋਅ ਬਾਇਡਨ ਆਪਣੀ ਪਤਨੀ ਜਿਲ ਬਾਇਡਨ ਨਾਲ ਲੰਦਨ ਪਹੁੰਚੇ ਸਨ। ਇਸ ਤੋਂ ਇਲਾਵਾ ਦੁਨੀਆ ਭਰ ਤੋਂ ਕਰੀਬ 500 ਵੀਵੀਆਈਪੀ ਲੋਕਾਂ ਨੇ ਸ਼ਿਰਕਤ ਕੀਤੀ ਸੀ, ਜਿਨ੍ਹਾਂ ‘ਚ ਅਮਰੀਕਾ, ਭਾਰਤ, ਵਰਗੇ ਕਈ ਦੇਸ਼ਾਂ ਦੇ ਰਾਸ਼ਟਰਪਤੀਆਂ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੇ ਰਾਜੇ-ਮਹਾਰਾਜੇ ਸ਼ਾਮਲ ਸਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment