ਅਮਰੀਕਾ ਦੀ ਕੰਪਨੀ ਐਪਲ ਚੀਨੀ ਬਜ਼ਾਰ ਲਈ ਇੱਕ ਨਵਾਂ ਆਈਫੋਨ ਬਣਾ ਰਹੀ ਹੈ ਜਿਸਦੀ ਕੀਮਤ ਘੱਟ ਰੱਖੀ ਜਾਵੇਗੀ ਇਹ ਕੰਪਨੀ ਦਾ ਇੱਕ ਸਪੈਸ਼ਲ ਵਰਜ਼ਨ ਹੋਵੇਗਾ। ਕੰਪਨੀ ਨੇ ਇਹ ਕਦਮ ਯੂਜ਼ਰਸ ਨੂੰ ਦੂਸਰੇ ਬਰਾਂਡਸ ਵੱਲ ਆਕਰਸ਼ਿਤ ਹੋਣ ਦੇ ਚਲਦਿਆਂ ਚੁੱਕਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਐਪਲ ਨੂੰ ਚੀਨ ‘ਚ ਯੂਜ਼ਰਸ ਦੇ ਮਾਮਲੇ ‘ਚ ਭਾਰੀ ਨੁਕਸਾਨ ਚੱਕਣਾ ਪੈ ਰਿਹਾ ਹੈ। ਇਹੀ ਨਹੀਂ ਕੰਪਨੀ ਉਨ੍ਹਾਂ ਯੂਜ਼ਰਸ ਨੂੰ ਵੀ ਆਕਰਸ਼ਿਤ ਕਰਨਾ ਚਾਹੁੰਦੀ ਹੈ ਜੋ Huawei, Oppo ਤੇ Vivo ਸਮਾਰਟਫੋਨ ਖਰੀਦ ਦੇ ਹਨ।
ਕੀਮਤ ਘੱਟ ਰੱਖਣ ਲਈ ਹਟਾਏਗੀ ਕੁਝ ਐਡੀਸ਼ਨਲ ਫੀਚਰ
ਪਿਛਲੇ ਸਾਲ ਜਦੋਂ iPhone XS ਲਾਂਚ ਹੋਇਆ ਸੀ ਤਾਂ ਇਹ ਬਾਜ਼ਾਰ ਲਈ ਆਕਰਸ਼ਕ ਆਫਰਿੰਗ ਸੀ ਕਿਉਂਕਿ ਇਸ ਸਮਾਰਟਫੋਨ ’ਚ ਵੱਡੀ ਡਿਸਪਲੇਅ, ਡਿਊਲ ਸਿਮ ਸਪੋਰਟ ਅਤੇ ਬਿਹਤਰ ਕੈਮਰੇ ਦਿੱਤੇ ਗਏ ਸਨ। ਹਾਲਾਂਕਿ, 6,000-10,000 ਯੁਆਨ ਦੀ ਪ੍ਰਾਈਜ਼ ਰੇਂਜ ਨੇ ਯੂਜ਼ਰਜ਼ ਨੂੰ ਇਸ ਸਮਾਰਟਫੋਨ ਤੋਂ ਦੂਰ ਰੱਖਿਆ। ਹੁਣ ਚੀਨੀ ਬਾਜ਼ਾਰ ’ਚ ਆਈਫੋਨ ਦੀ ਕੀਮਤ ਘੱਟ ਰੱਖਣ ਲਈ ਐਪਲ ਇਸ ’ਚੋਂ ਕੁਝ ਐਡੀਸ਼ਨਲ ਫੀਚਰਜ਼ ਹਟਾਉਣ ਦੀ ਤਿਆਰੀ ’ਚ ਹੈ।
Face ID ਫੀਚਰ
ਉਦਾਹਰਣ ਲਈ ਚੀਨ ’ਚ ਜ਼ਿਆਦਾਤਰ ਯੂਜ਼ਰ Face ID ਦਾ ਇਸਤੇਮਾਲ ਨਹੀਂ ਕਰਦੇ। ਅਜਿਹੇ ’ਚ ਐਪਲ ਚੀਨ ’ਚ ਆਪਣੇ ਆਈਫੋਨ ’ਚ ਇਹ ਫੀਚਰ ਖਤਮ ਕਰ ਸਕਦੀ ਹੈ। ਉਥੇ ਹੀ ਟ੍ਰਡੀਸ਼ਨਲ ਫਿੰਗਰਪ੍ਰਿੰਟ ਸੈਂਸਰ ਲਿਆ ਸਕਦੀ ਹੈ। ਐਪਲ ਇਹ ਨਵਾਂ ਆਈਫੋਨ ਕਦੋਂ ਲੈ ਕੇ ਆਏਗੀ, ਫਿਲਹਾਲ ਇਹ ਸਪੱਸ਼ਟ ਨਹੀਂ ਹੈ ਪਰ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਐਪਲ ਚੀਨੀ ਬਾਜ਼ਾਰ ਲਈ ਆਈਫੋਨ ਦਾ ਨਵਾਂ ਵਰਜਨ ਲਿਆਉਂਦੇ ਹਨ। China Xintong ਇੰਸਟੀਚਿਊਟ ਦੀ ਰਿਪੋਰਟ ਮੁਤਾਬਕ, ਸਾਲ 2018 ’ਚ ਚੀਨੀ ਬਾਜ਼ਾਰ ’ਚ ਸਮਾਰਟਫੋਨ ਔਸਤ ਕੀਮਤ 16.8 ਫੀਸਦੀ ਵਧ ਕੇ 2,523 ਯੁਆਨ ਰਹੀ ਹੈ।
ਘੱਟ ਕੀਮਤ ‘ਚ ਯੂਜ਼ਰਾਂ ਲਈ ਲਾਂਚ ਹੋਵੇਗਾ ਸਪੈਸ਼ਲ iPhone

Leave a Comment
Leave a Comment