Jio Fiber ਨੂੰ ਟੱਕਰ ਦੇਣ ਲਈ Airtel ਨੇ ਇੰਟਰਨੈੱਟ ਟੀਵੀ ‘ਤੇ ਦਿੱਤਾ ਧਮਾਕੇਦਾਰ ਆਫਰ

TeamGlobalPunjab
3 Min Read

Reliance Jio GigaFiber 4K ਸੈੱਟ ਟਾਪ ਬਾਕਸ ਦੀ ਟੱਕਰ ‘ਚ Airtel ਨੇ ਅੱਜ ਆਪਣਾ ਸਮਾਰਟ ਸੈੱਟ-ਟਾਪ ਬਾਕਸ Xstream ਲਾਂਚ ਕਰ ਦਿੱਤਾ ਹੈ। ਜਿਓ ਗੀਗਾਫਾਈਬਰ 5 ਸਤੰਬਰ ਨੂੰ ਕਮਰਸ਼ੀਅਲ ਲਾਂਚ ਹੋਣ ਵਾਲਾ ਹੈ, ਉੱਥੇ ਹੀ ਏਅਰਟੈੱਲ ਨੇ ਆਪਣੇ Xstream ਸੈੱਟ-ਟਾਪ ਬਾਕਸ ਅੱਜ ਤੋਂ ਹੀ ਉਪਲੱਬਧ ਕਰਾ ਦਿੱਤਾ ਹੈ। ਏਅਰਟੈਲ ਦੀ ਇਸ ਸਟਰੈਟਿਜੀ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਉਹ ਜਿਓ ਗੀਗਾਫਾਈਬਰ ਨੂੰ ਕੜੀ ਟੱਕਰ ਦੇਣ ਲਈ ਪੂਰੀ ਤਿਆਰੀ ਕਰ ਲਈ ਹੈ।

ਹਾਲਾਂਕਿ , ਜੀਓ ਤੇ ਏਅਰਟੈਲ ਨੇ ਆਪਣੇ ਸੈੱਟ-ਟਾਪ ਬਾਕਸ ਬਾਰੇ ਹੁਣ ਤੱਕ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਸ ਨੂੰ ਲੈ ਕੇ ਹੁਣ ਤੱਕ ਜਿੰਨੀ ਜਾਣਕਾਰੀ ਆਈ ਹੈ ਉਸ ਦੇ ਆਧਾਰ ‘ਤੇ ਅਸੀ ਤੁਹਾਨੂੰ ਇਨ੍ਹਾਂ ਦੋਵਾਂ ਦੀ ਸਰਵਿਸ, ਕੀਮਤ ਤੇ ਫੀਚਰ ਦੇ ਬਾਰੇ ਦੱਸਣ ਜਾ ਰਹੇ ਹਾਂ।

ਵੀਡੀਓ ਕਾਲਿੰਗ
ਜੀਓ ਗੀਗਾਫਾਈਬਰ ਕਨੈਕਸ਼ਨ ਦੇ ਨਾਲ ਯੂਜ਼ਰਸ ਨੂੰ 4K ਸੈੱਟ-ਟਾਪ ਬਾਕਸ ਦਿੱਤਾ ਜਾਵੇਗਾ। 12 ਅਗਸਤ ਨੂੰ ਹੋਈ ਐਨੁਅਲ ਜਨਰਲ ਮੀਟਿੰਗ ਵਿੱਚ ਕੰਪਨੀ ਨੇ ਇਸ ਸੈੱਟ-ਟਾਪ ਬਾਕਸ ਦੇ ਫੀਚਰ ਬਾਰੇ ਦੱਸਦੇ ਹੋਏ ਕਿਹਾ ਸੀ ਕਿ ਯੂਜ਼ਰਸ ਇਸ ਤੋਂ 4 ਲੋਕਾਂ ਨੂੰ ਇਕੱਠੇ ਵੀਡੀਓ ਕਾਂਫਰੈਂਸਿੰਗ ਦੇ ਜ਼ਰੀਏ ਗੱਲ ਕਰ ਸਕਣਗੇ। ਉਥੇ ਹੀ ਏਅਰਟੈਲ ਦੇ Xstream ਸੈੱਟ-ਟਾਪ ਬਾਕਸ ਦੀ ਜਿੱਥੇ ਤੱਕ ਗੱਲ ਹੈ ਤਾਂ ਇਸ ਵਿੱਚ ਵੀਡੀਓ ਕਾਲ ਸਹੂਲਤ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ।

ਯੂਜਰਸ ਦੇ ਇੰਟਰਟੇਨਮੈਂਟ ਨੂੰ ਇਨ੍ਹਾਂ ਦੋਵਾਂ ਕੰਪਨੀਆਂ ਨੇ ਧਿਆਨ ਵਿੱਚ ਰੱਖਦੇ ਹੋਏ ਕਈ ਫੀਚਰ ਦਿੱਤੇ ਹਨ। ਜੀਓ ਗੀਗਾ ਫਾਈਬਰ ਵਿੱਚ ਯੂਜ਼ਰਸ ਨੂੰ ਕਈ ਓਟੀਟੀ (ਵੀਡੀਓ ਸਟਰੀਮਿੰਗ ਐਪਸ ਜਿਵੇਂ ਨੈੱਟਫਲਿਕਸ, ਐਮਜ਼ਨ ਪ੍ਰਾਈਮ) ਦਾ ਫਰੀ ਐਕਸੇਸ ਮਿਲੇਗਾ, ਉੱਥੇ ਹੀ ਏਅਰਟੈਲ ਵੀ ਆਪਣੇ ਯੂਜ਼ਰਸ ਨੂੰ ਸ਼ਾਨਦਾਰ ਓਟੀਟੀ ਪੈਕੇਜ ਆਫਰ ਕਰ ਰਿਹਾ ਹੈ। ਜੀਓ ਗੀਗਾਫਾਈਬਰ ਨੇ ਸੈੱਟ-ਟਾਪ ਬਾਕਸ ‘ਚ ਜ਼ਿਆਦਾ ਤੋਂ ਜ਼ਿਆਦਾ ਚੈਨਲ ਉਪਲਬਧ ਕਰਵਾਉਣ ਲਈ ਹੈਥਵੇ ਅਤੇ ਡੇਨ ਨੈੱਟਵਰਕ ਵਲੋਂ ਪਾਰਟਨਰਸ਼ਿੱਪ ਕੀਤੀ ਹੈ। ਦੂਜੇ ਪਾਸੇ ਏਅਰਟੈਲ ਵੀ ਯੂਜ਼ਰਸ ਨੂੰ 500 ਤੋਂ ਜ਼ਿਆਦਾ ਟੀਵੀ ਚੈਨਲਸ ਦਾ ਆਪਸ਼ਨ ਦੇ ਰਿਹੇ ਹਨ।

ਗੇਮਿੰਗ
ਜੀਓ ਦਾ ਸੈੱਟ-ਟਾਪ ਬਾਕਸ ਆਨਲਾਈਨ ਮਲਟੀ- ਪਲੇਅਰ ਗੇਮਿੰਗ ਦੇ ਨਾਲ ਆਵੇਗਾ। ਉੱਥੇ ਹੀ ਏਅਰਟੇਲ ਨੇ ਵੀ Xstream ‘ਚ ਗੇਮਿੰਗ ਫੀਚਰ ਦਿੱਤਾ ਹੈ , ਪਰ ਇਹ ਆਨਲਾਈਨ ਮਲਟੀ ਪਲੇਅਰ ਗੇਮਿੰਗ ਨੂੰ ਸਪਾਰਟ ਨਹੀਂ ਕਰਦਾ।

ਕੀਮਤ
ਜਿੱਥੇ ਤੱਕ ਕੀਮਤ ਦੀ ਗੱਲ ਹੈ ਤਾਂ ਜੀਓ ਗੀਗਾਫਾਈਬਰ ਕਨੈਕਸ਼ਨ ਦੇ ਨਾਲ ਯੂਜਰਸ ਨੂੰ 4K ਸੈੱਟ – ਟਾਪ ਬਾਕਸ ਫਰੀ ਆਫਰ ਕੀਤਾ ਜਾਵੇਗਾ । ਕੰਪਨੀ ਸ਼ੁਰੂਆਤੀ ਦੌਰ ‘ਚ ਯੂਜ਼ਰਸ ਦੇ ਕੋਈ ਇੰਸਟਾਲੇਸ਼ਨ ਚਾਰਜ ਵੀ ਨਹੀਂ ਲਵੇਂਗੀ ।

ਹਾਲਾਂਕਿ, ਯੂਜ਼ਰ ਨੂੰ ਰਾਊਟਰ ਲਈ 2,500 ਰੁਪਏ ਡਿਪਾਜ਼ਿਟ ਕਰਨੇ ਹੋਣਗੇ ਜੋ ਰਿਫੰਡੇਬਲ ਹੋਣਗੇ। ਉਥੇ ਹੀ ਏਅਰਟੈਲ Xstream 3, 999 ਰੁਪਏ ਵਿੱਚ ਆਵੇਗੀ। ਇਸ ਵਿੱਚ ਯੂਜ਼ਰਸ ਨੂੰ 999 ਰੁਪਏ ਦਾ ਇੱਕ ਸਾਲ ਦਾ ਫਰੀ ਸਬਸਕਰਿਪਸ਼ਨ ਮਿਲੇਗਾ। ਇਸ ਦੇ ਨਾਲ ਹੀ ਮੌਜੂਦਾ ਏਅਰਟੈਲ ਡਿਜੀਟਲ ਟੀਵੀ ਕਸਟਮਰਸ ਨੂੰ 2,249 ਰੁਪਏ ਦੇ ਸਪੈਸ਼ਲ ਰੇਟ ‘ਚ ਆਫਰ ਕੀਤਾ ਜਾਵੇਗਾ।

Share this Article
Leave a comment