ਗੁਰਦਾਸਪੁਰ : ਇੱਥੋਂ ਦੇ ਪਿੰਡ ਤਲਵਾੜਾ ‘ਚ 2 ਪਾਰਟੀਆਂ ਵਿਚਕਾਰ ਲੜਾਈ ਦਾ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਲੜਾਈ ਦੇ ਕਾਰਨ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਇਹ ਲੜਾਈ ਮੱਝ ਦੇ ਗਰਭ ਧਾਰਨ ਤੋਂ ਸ਼ੁਰੂ ਹੋਈ ਦੱਸੀ ਜਾ ਰਹੀ ਹੈ। ਦੋਸ਼ ਹੈ ਕਿ ਇੱਕ ਔਰਤ ਦੇ ਘਰ ਦੇ ਬਾਹਰ ਮੱਝ ਨੂੰ ਗਰਭ ਧਾਰਨ ਕਰਵਾਇਆ ਜਾ ਰਿਹਾ ਸੀ ਜਿਸ ਦਾ ਉਸ ਔਰਤ ਵੱਲੋਂ ਵਿਰੋਧ ਕਰਨ ‘ਤੇ ਕੁਝ ਵਿਅਕਤੀਆਂ ਨੇ ਵਿਰੋਧ ਕਰਨ ਵਾਲੀ ਔਰਤ ਨੂੰ ਘਸੀਟ ਘਸੀਟ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਔਰਤ ਨੂੰ ਵਿਰੋਧ ਕਰਨਾ ਇਸ ਹੱਦ ਤੱਕ ਮਹਿੰਗਾ ਪਿਆ ਕਿ ਗੁੱਸੇ ‘ਚ ਆਏ ਝੋਟਾ ਤੇ ਮੱਝ ਮਾਲਕਾਂ ਨੇ ਇਸ ਔਰਤ ਨੂੰ ਬੜੀ ਬੇਰਹਿਮੀ ਵਾਲਾਂ ਤੋਂ ਫੜ ਕੇ ਘੜੀਸ ਘੜੀਸ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਔਰਤ ਦੇ ਬਚਾਅ ਲਈ ਆਏ ਉਸ ਦੇ ਪਤੀ ਨੂੰ ਵੀ ਹਮਲਾਵਰਾਂ ਨੇ ਵਿੱਚੇ ਹੀ ਬੱਕਰੇ ਵਾਂਗ ਢਾਹ ਲਿਆ ਤੇ ਮਿੱਟੀ ‘ਚ ਸੁੱਟ ਕੇ ਰਗੜ ਰਗੜ ਕੁੱਟਦਿਆਂ ਉਸ ਦੀ ਪੱਗ ਵੀ ਉਤਾਰ ਦਿੱਤੀ।
ਇਸ ਉਪਰੰਤ ਪੀੜਤ ਔਰਤ ਮਨਿੰਦਰ ਕੌਰ ਅਤੇ ਉਸ ਦੇ ਪਤੀ ਅਮਨਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੋਸ਼ ਲਾਇਆ ਹੈ ਕਿ ਗੁਰਮੀਤ ਸਿੰਘ ਉਨ੍ਹਾਂ ਦੇ ਘਰ ਦੇ ਸਾਹਮਣੇ ਮੱਝ ਤੇ ਝੋਟੇ ਨੂੰ ਗਰਭ ਧਾਰਨ ਕਰਵਾ ਰਿਹਾ ਸੀ ਤਾਂ ਜਦੋਂ ਉਸ ਨੇ (ਮਨਿੰਦਰ ਕੌਰ) ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਉਸ ਦੀਆਂ ਬੇਟੀਆਂ ਜਵਾਨ ਹਨ, ਤੁਸੀਂ ਅਜਿਹਾ ਨਾ ਕਰੋ ਇਸ ਦਾ ਇਹ ਸਭ ਦੇਖ ਕੇ ਮਾੜਾ ਅਸਰ ਪੈਂਦਾ ਹੈ ਤਾਂ ਮਨਿੰਦਰ ਕੌਰ ਦਾ ਦੋਸ਼ ਅਨੁਸਾਰ ਇੰਨਾ ਕਹਿਣ ਦੀ ਦੇਰ ਸੀ ਕਿ ਗੁਰਮੀਤ ਤੈਸ਼ ‘ਚ ਆ ਗਿਆ ਤੇ ਉਸ ਨੇ ਪੀੜਤ ਔਰਤ ਨੂੰ ਵਾਲਾਂ ਤੋਂ ਫੜ ਕੇ ਘੜੀਸਦਿਆਂ ਕੁੱਟਣਾ ਸ਼ੁਰੂ ਕਰ ਦਿੱਤਾ।
ਹੈਰਾਨੀ ਦੀ ਗੱਲ ਇਹ ਰਹੀ ਕਿ ਇੱਕ ਪਾਸੇ ਜਿੱਥੇ ਇਹ ਲੋਕ ਆਪਸ ‘ਚ ਜੁੰਡਮ ਜੁੰਡੀ ਹੁੰਦੇ ਰਹੇ ਉੱਥੇ ਦੂਜੇ ਪਾਸੇ ਮੱਝ ਤੇ ਝੋਟੇ ਦਾ ਆਪਸੀ ਪਿਆਰ ਜਾਰੀ ਰਿਹਾ। ਕੁੱਲ ਮਿਲਾ ਕੇ ਇਸ ਪ੍ਰੇਮ ਕਹਾਣੀ ਨੇ ਇਨਸਾਨ ਨੂੰ ਇਹ ਸਿੱਖਿਆ ਦਿੰਦਿਆਂ ਦੱਸ ਦਿੱਤਾ ਕਿ ਜਿੱਥੇ ਪਿਆਰ ਹੈ, ਉੱਥੇ ਕਿਸੇ ਦਾ ਧਿਆਨ ਹਿੰਸਾ ਵਾਲੇ ਪਾਸੇ ਜਾ ਹੀ ਨਹੀਂ ਸਕਦਾ। ਫਿਰ ਭਾਵੇਂ ਉਹ ਇਨਸਾਨ ਹੋਵੇ ਜਾਂ ਜਾਨਵਰ।
ਕੀ ਹੈ ਇਹ ਪੂਰਾ ਮਾਮਲਾ ਇਸ ਬਾਰੇ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/tn8Ipk_upuk