ਬਾਲੀਵੁੱਡ ‘ਚ ਸਾਲ ਦੇ ਪਹਿਲੇ ਦਿਨ ਆਈ ਬੁਰੀ ਖਬਰ, ਕਾਦਰ ਖਾਨ ਦਾ ਕੈਨੇਡਾ ‘ਚ ਹੋਇਆ ਦਿਹਾਂਤ

Global Team
1 Min Read

ਬਾਲੀਵੁੱਡ ਦੇ ਦਿੱਗਜ ਅਦਾਕਾਰ – ਰਾਈਟਰ ਕਾਦਰ ਖਾਨ ਦਾ 81 ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਇਸ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਸਰਫਰਾਜ ਖਾਨ ਨੇ ਕੀਤੀ ਹੈ।

ਹਾਲ ਹੀ ‘ਚ ਕਾਦਰ ਖਾਨ ਦੀ ਗੰਭੀਰ ਰੋਗ ਤੋਂ ਬਾਅਦ ਉਨ੍ਹਾਂ ਦੀ ਮੌਤ ਦੀ ਅਫਵਾਹ ਉੜੀ ਸੀ ਬਾਅਦ ਵਿੱਚ ਉਨ੍ਹਾਂ ਦੇ ਬੇਟੇ ਸਰਫਰਾਜ ਨੇ ਕਿਹਾ, ਇਹ ਗੱਲਾਂ ਅਫਵਾਹ ਹਨ ਮੇਰੇ ਪਿਤਾ ਹਸਪਤਾਲ ਵਿੱਚ ਹਨ। ਕਾਦਰ ਖਾਨ ਨੂੰ ਸਾਹ ਲੈਣ ‘ਚ ਤਕਲੀਫ ਹੈ ਡਾਕਟਰਾਂ ਨੇ ਉਨ੍ਹਾਂ ਨੂੰ ਰੈਗੂਲਰ ਵੈਂਟੀਲੇਟਰ ਤੋਂ ਹਟਾ ਕੇ BiPAP ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।

ਕਾਦਰ ਖਾਨ ਦਾ ਕੈਨੇਡਾ ਵਿਖੇ ਇਲਾਜ ਚੱਲ ਰਿਹਾ ਸੀ ਉਨ੍ਹਾਂ ਦੀ ਸਲਾਮਤੀ ਲਈ ਅਮੀਤਾਭ ਬੱਚਨ ਨੇ ਵੀ ਟਵੀਟ ਕੀਤਾ ਸੀ ਪਰ ਲੋਕਾਂ ਨੂੰ ਹਸਾਉਣ ਵਾਲਾ ਅਦਾਕਾਰ ਹੁਣ ਨਹੀਂ ਰਿਹਾ।

Share This Article
Leave a Comment