ਆਂਡੇ ਖਾਣ ਨਾਲ ਕੋਲੈਸਟ੍ਰੋਲ ਵਧਦਾ ਹੈ ਜਾਂ ਨਹੀਂ?

Rajneet Kaur
2 Min Read

ਨਿਊਜ਼ ਡੈਸਕ: ਸਾਨੂੰ ਅਕਸਰ ਨਾਸ਼ਤੇ ਵਿੱਚ ਉਬਲੇ ਹੋਏ ਆਂਡੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਪ੍ਰੋਟੀਨ ਦਾ ਇੱਕ ਭਰਪੂਰ ਸਰੋਤ ਮੰਨਿਆ ਜਾਂਦਾ ਹੈ।  ਇਸ ਵਿੱਚ ਕੁਦਰਤੀ ਚਰਬੀ ਵੀ ਪਾਈ ਜਾਂਦੀ ਹੈ। ਹਰ ਹੈਲਥ ਐਕਸਪਰਟ ਇਸ  ਨੂੰ ਖਾਣ ਦੀ ਸਲਾਹ ਦਿੰਦਾ ਹੈ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਜਿਨ੍ਹਾਂ ਲੋਕਾਂ ਦਾ ਕੋਲੈਸਟ੍ਰੋਲ ਲੈਵਲ ਪਹਿਲਾਂ ਹੀ ਜ਼ਿਆਦਾ ਹੈ, ਕੀ ਉਨ੍ਹਾਂ ਨੂੰ ਆਂਡੇ ਖਾਣੇ ਚਾਹੀਦੇ ਹਨ, ਜੇਕਰ ਹਾਂ ਤਾਂ ਇਨ੍ਹਾਂ ਦਾ ਸੇਵਨ ਕਿੰਨੀ ਮਾਤਰਾ ‘ਚ ਕੀਤਾ ਜਾ ਸਕਦਾ ਹੈ।

ਕਈ ਖੋਜਾਂ ਵਿੱਚ ਇਹ ਸਾਬਤ ਹੋਇਆ ਹੈ ਕਿ ਆਂਡੇ ਵਿੱਚ ਚੰਗਾ ਕੋਲੈਸਟ੍ਰੋਲ ਹੁੰਦਾ ਹੈ ਜੋ ਸਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ।ਇਸ ਤਰ੍ਹਾਂ ਦਾ ਕੋਲੈਸਟ੍ਰੋਲ ਸਾਡੇ ਸਰੀਰ ਵਿੱਚ ਸਿਹਤਮੰਦ ਸੈੱਲਾਂ ਦਾ ਨਿਰਮਾਣ ਕਰਦਾ ਹੈ। ਇਸ ਵਿੱਚ ਸੈਚੂਰੇਟਿਡ ਜਾਂ ਟਰਾਂਸ ਫੈਟ ਨਹੀਂ ਹੁੰਦੀ ਹੈ, ਇਸ ਲਈ ਐੱਲ ਡੀ ਐੱਲ ਭਾਵ ਖਰਾਬ ਕੋਲੈਸਟ੍ਰਾਲ ਦੀ ਮਾਤਰਾ ਨਹੀਂ ਵਧਦੀ। ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਇਸ ਨੂੰ ਉਬਾਲ ਕੇ ਖਾਓ, ਜੇਕਰ ਤੁਸੀਂ ਇਸ ਨੂੰ ਜ਼ਿਆਦਾ ਤੇਲ ਜਾਂ ਮੱਖਣ ‘ਚ ਪਾ ਕੇ ਖਾਓਗੇ ਤਾਂ ਤੁਹਾਨੂੰ ਲਾਭ ਦੀ ਬਜਾਏ ਨੁਕਸਾਨ ਹੀ ਝੱਲਣਾ ਪਵੇਗਾ।ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ‘ਚ ਕੁਝ ਅਜਿਹੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਖਾਂਦੇ ਹਾਂ, ਜੋ ਕੋਲੈਸਟ੍ਰੋਲ ਦਾ ਪੱਧਰ ਤੇਜ਼ੀ ਨਾਲ ਵਧਾਉਂਦੇ ਹਨ, ਅਜਿਹੇ ‘ਚ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿਓ, ਨਹੀਂ ਤਾਂ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।

ਭਾਵੇਂ ਇਹ ਪ੍ਰੋਟੀਨ ਦਾ ਭਰਪੂਰ ਸਰੋਤ ਹੈ ਪਰ ਇਸ ਵਿਚ ਫੈਟ ਵੀ ਭਰਪੂਰ ਮਾਤਰਾ ਵਿਚ ਪਾਈ ਜਾਂਦੀ ਹੈ, ਇਸ ਲਈ ਇਸ ਨੂੰ ਸੀਮਤ ਮਾਤਰਾ ਵਿਚ ਹੀ ਖਾਓ।

ਦੁੱਧ ਸਾਡੇ ਲਈ ਸੰਪੂਰਨ ਭੋਜਨ ਹੈ ਪਰ ਜੇਕਰ ਤੁਸੀਂ ਫੁੱਲ ਫੈਟ ਵਾਲਾ ਦੁੱਧ ਪੀਂਦੇ ਹੋ ਤਾਂ ਕੋਲੈਸਟ੍ਰਾਲ ਵਧ ਸਕਦਾ ਹੈ, ਤੁਹਾਨੂੰ ਮਲਾਈ ਨੂੰ ਹਟਾ ਕੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment