ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਕਾਰ ਵ੍ਹਾਈਟ ਹਾਊਸ ਵਿੱਚ ਅਹਿਮ ਬੈਠਕ ਹੋਈ। ਇਸ ਤੋਂ ਬਾਅਦ ਨੇਤਨਯਾਹੂ ਵ੍ਹਾਈਟ ਹਾਊਸ ਤੋਂ ਰਵਾਨਾ ਹੋ ਗਏ। ਦੱਸ ਦੇਈਏ ਕਿ ਈਰਾਨ ਦੇ ਖ਼ਿਲਾਫ਼ ਸਾਂਝੀ ਜੰਗ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਆਗੂਆਂ ਦੀ ਇਹ ਪਹਿਲੀ ਆਹਮੋ-ਪਾਹਮਣੇ ਬੈਠਕ ਸੀ।
ਇਸ ਮੁਲਾਕਾਤ ਨੂੰ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਆਈ ਹਾਲੀਆ ਖ਼ਟਾਸ ਦੂਰ ਕਰਨ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ih ਬੰਦ ਕਮਰਾ ਬੈਠਕ ਲਗਭਗ ਡੇਢ ਘੰਟੇ ਤੱਕ ਚੱਲੀ। ਇਸ ਦੌਰਾਨ ਦੋਵਾਂ ਚੋਟੀ ਦੇ ਆਗੂਆਂ ਵਿਚਕਾਰ ਈਰਾਨ ਨਾਲ ਜੰਗ ਤੋਂ ਇਲਾਵਾ ਗਾਜ਼ਾ, ਲੇਬਨਾਨ ਅਤੇ ਅਬ੍ਰਾਹਮ ਸਮਝੌਤੇ ਵਰਗੇ ਮੁੱਦਿਆਂ ‘ਤੇ ਵੀ ਚਰਚਾ ਹੋਈ। ਬੈਠਕ ਤੋਂ ਬਾਅਦ ਨੇਤਨਯਾਹੂ, ਟਰੰਪ ਅਤੇ ਜੇ.ਡੀ. ਵੈਂਸ ਅਮਰੀਕੀ ਸੋਨੇਟਰ ਲਿੰਡਸੇ ਗ੍ਰਾਹਮ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ।
ਬੈਠਕ ਤੋਂ ਬਾਅਦ ਨੇਤਨਯਾਹੂ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਨਾਲ ਉਨ੍ਹਾਂ ਦੀ ਮੁਲਾਕਾਤ ਹੁਣ ਤੱਕ ਦੀਆਂ ਸਭ ਤੋਂ ਵਧੀਆ ਗੱਲਬਾਤਾਂ ਵਿੱਚੋਂ ਇੱਕ ਰਹੀ। ਇਹ ਪੂਰੀ ਤਰ੍ਹਾਂ ਸਹਿਯੋਗ, ਆਪਸੀ ਸਮਰਥਨ ਅਤੇ ਸਾਂਝੀ ਸਮਝ ਵਾਲੀ ਬੈਠਕ ਸੀ। ਸਾਡਾ ਸਾਂਝਾ ਮਕਸਦ ਹੈ ਕਿ ਈਰਾਨ ਪਰਮਾਣੂ ਹਥਿਆਰ ਹਾਸਲ ਨਾ ਕਰੇ। ਇਸ ਤੋਂ ਇਲਾਵਾ ਵੀ ਕਈ ਹੋਰ ਮੁੱਦਿਆਂ ‘ਤੇ ਗੱਲਬਾਤ ਹੋਈ। ਇਜ਼ਰਾਈਲ ਦੀ ਸੁਰੱਖਿਆ ਅਤੇ ਭਵਿੱਖ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਵੀ ਤਾਲਮੇਲ ਕੀਤਾ ਗਿਆ।
ਉੱਥੇ ਹੀ, ਇਸ ਤੋਂ ਪਹਿਲਾਂ ਟਰੰਪ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਵੀ ਮਿਲੇ। ਜ਼ੇਲੇਂਸਕੀ ਨੇ ਕਿਹਾ ਕਿ ਵ੍ਹਾਈਟ ਹਾਊਸ ਵਿੱਚ ਟਰੰਪ ਨਾਲ ਹੋਈ ਬੈਠਕ ਵਿੱਚ ਪੈਟ੍ਰਿਅਟ ਏਅਰ ਡਿਫੈਂਸ ਸਿਸਟਮ ਦੇ ਇੰਟਰਸੈਪਟਰਾਂ ਦੇ ਉਤਪਾਦਨ ਦਾ ਲਾਇਸੈਂਸ ਦੇਣ ਅਤੇ ਕਈ ਹੋਰ ਅਹਿਮ ਪ੍ਰਸਤਾਵਾਂ ‘ਤੇ ਚਰਚਾ ਹੋਈ।
ਜ਼ੇਲੇਂਸਕੀ ਨੇ ਕਿਹਾ ਕਿ ਦੋਵਾਂ ਆਗੂਆਂ ਵਿਚਕਾਰ ਸਫ਼ਾਰਤੀ ਯਤਨਾਂ ਨੂੰ ਮੁੜ ਤੇਜ਼ ਕਰਨ ‘ਤੇ ਵੀ ਗੱਲ ਹੋਈ। ਨਾਲ ਹੀ, ਅੱਗੇ ਦੀ ਗੱਲਬਾਤ ਅਤੇ ਸੰਪਰਕ ਨੂੰ ਲੈ ਕੇ ਦੋਵਾਂ ਦੇਸ਼ਾਂ ਦੀਆਂ ਟੀਮਾਂ ਆਪਸੀ ਤਾਲਮੇਲ ਕਰਨਗੀਆਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

