ਇਜ਼ਰਾਈਲ ਸਿਆਸੀ ਸੰਕਟ, 2 ਸਾਲ ‘ਚ ਚੌਥੀ ਵਾਰ ਹੋ ਸਕਦੀਆਂ ਨੇ ਆਮ ਚੋਣਾਂ

TeamGlobalPunjab
2 Min Read

ਵਰਲਡ ਡੈਸਕ – ਇਜ਼ਰਾਈਲ ਵਿੱਚ ਇਕ ਵਾਰ ਫਿਰ ਤੋਂ ਸੰਸਦ ਭੰਗ ਹੋਣ ਕਰਕੇ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ। ਇਜ਼ਰਾਈਲ ਦੀ ਸੰਸਦ ਵਿੱਚ ਬਜਟ ਪਾਸ ਕਰਨ ਵਿਚ ਅਸਫਲ ਰਹਿਣ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਡਿੱਗ ਗਈ ਹੈ। ਸਾਲ 2019 ਤੋਂ ਲੈ ਕੇ ਹੁਣ ਤੱਕ ਦੋ ਸਾਲਾਂ ਵਿੱਚ ਇਹ ਚੌਥੀ ਆਮ ਚੋਣਾਂ ਹੋਣਗੀਆਂ।

ਜ਼ਿਕਰਯੋਗ ਹੈ ਕਿ ਬੈਂਜਾਮਿਨ ਨੇਤਨਯਾਹੂ ਅਤੇ ਗੱਠਜੋੜ ਸਰਕਾਰ ਦੇ ਸਾਥੀ ਅਤੇ “ਬਲੂ ਅਤੇ ਵਾਈਟ” ਪਾਰਟੀ ਦੇ ਨੇਤਾ ਬੈਨੀ ਗੈਂਟਜ ਦੋਨਾਂ ਨੇ ਆਪਣੀ ਸੱਤ ਮਹੀਨਿਆਂ ਪੁਰਾਣੀ ਸਰਕਾਰ ਖ਼ਤਮ ਹੋਣ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨੇਤਨਯਾਹੂ ਨੇ ਕਿਹਾ, ‘ਬਲੂ ਅਤੇ ਵ੍ਹਾਈਟ” ਪਾਰਟੀ ਦੇ ਨੇਤਾ ਸਮਝੌਤੇ ਤੋਂ ਹਟ ਗਏ ਸਨ। ਉਹਨਾਂ ਨੇ ਕਿਹਾ ਕਿ, ਮੈਂ ਦੂਜੀ ਚੋਣ ਨਹੀਂ ਚਾਹੁੰਦਾ ਅਤੇ ਇਸ ਦੇ ਖਿਲਾਫ ਵੋਟ ਵੀ ਦਿੱਤੀ ਹੈ, ਪਰ ਮੈਂ ਚੋਣਾਂ ਤੋਂ ਨਹੀਂ ਡਰਦਾ, ਕਿਉਂਕਿ ਅਸੀਂ ਹੀ ਜਿੱਤਾਂਗੇ।’

ਇਸ ਦੇ ਨਾਲ ਹੀ ਗੱਠਜੋੜ ਸਰਕਾਰ ਦੀ ਸਹਿਯੋਗੀ ਅਤੇ ਰੱਖਿਆ ਮੰਤਰੀ ਬੈਨੀ ਗੈਂਟਜ਼ ਨੇ ਨੇਤਨਯਾਹੂ ਉੱਤੇ ਵਾਅਦਾ ਤੋੜਨ ਦਾ ਇਲਜ਼ਾਮ ਲਗਾਇਆ ਹੈ ਅਤੇ ਕਿਹਾ ਹੈ ਕਿ ਹੁਣ ਦੇਸ਼ ਵਿੱਚ ਫਿਰ ਤੋਂ ਚੋਣਾਂ ਕਰਵਾਉਣਾ ਚੰਗਾ ਰਹੇਗਾ। ਨੇਤਨਯਾਹੂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਜ਼ਿਕਰ ਕਰਦਿਆਂ ਗੈਂਟਜ਼ ਨੇ ਕਿਹਾ, “ਮੈਨੂੰ ਅਫਸੋਸ ਹੈ ਕਿ ਪ੍ਰਧਾਨ ਮੰਤਰੀ ਆਪਣੇ ਮੁਕੱਦਮੇ ਦੇ ਹੱਕ ਵਿੱਚ ਹਨ,ਲੋਕ ਦੇ ਹਿੱਤਾਂ ਵਿੱਚ ਨਹੀਂ।

ਦੱਸ ਦਈਏ ਸਾਲ ਦੇ ਸ਼ੁਰੂ ਵਿਚ, ਤਿੰਨ ਅਸਾਮੀ ਚੋਣਾਂ ਤੋਂ ਬਾਅਦ, ਗੈਂਟਜ਼ ਨੇ ਅਪ੍ਰੈਲ ਵਿਚ ਨੇਤਨਯਾਹੂ ਨਾਲ ਗਠਜੋੜ ਕੀਤਾ ਜਿਸਨੂੰ ਐਮਰਜੈਂਸੀ ਗੱਠਜੋੜ ਦੀ ਸਰਕਾਰ ਦੱਸਿਆ ਗਿਆ ਸੀ।ਉਸ ਸਮੇਂ ਦੌਰਾਨ ਇਹ ਫੈਸਲਾ ਲਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਦੋਵੇਂ ਨੇਤਾਵਾਂ ਨੂੰ ਦਿੱਤਾ ਜਾਵੇਗਾ। ਨੇਤਨਯਾਹੂ ਤੋਂ 18 ਮਹੀਨਿਆਂ ਬਾਅਦ ਇਹ ਅਹੁਦਾ ਗੈਂਟਜ਼ ਸੰਭਾਲੇਗੀ।

- Advertisement -

Share this Article
Leave a comment