ਮਗਰਮੱਛ ਦੇ ਅੰਦਰੋਂ ਮਿਲੀ ਤਿੰਨ ਦਿਨਾਂ ਦੇ ਲਾਪਤਾਂ ਵਿਅਕਤੀ ਦੀ ਲਾਸ਼

Rajneet Kaur
2 Min Read

ਆਸਟ੍ਰੇਲੀਆ : ਆਸਟ੍ਰੇਲੀਆ ਦੇ ਰਾਜ ਕੁਈਨਜ਼ਲੈਂਡ ‘ਚ ਆਪਣੇ ਦੋਸਤਾਂ ਨਾਲ ਮੱਛੀਆਂ ਫੜਨ ਦੌਰਾਨ ਲਾਪਤਾ ਹੋਏ ਇਕ ਵਿਅਕਤੀ ਦੀ ਲਾਸ਼ ਮਗਰਮੱਛ ਦੇ ਅੰਦਰੋਂ ਮਿਲੀ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਇਕ ਮੀਡੀਆ ਰਿਪੋਰਟ ‘ਚ ਦਿੱਤੀ ਗਈ ਹੈ।ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ 65 ਸਾਲਾ ਪੀੜਤ, ਕੇਵਿਨ ਡਰਮੋਡੀ ਨੂੰ ਆਖਰੀ ਵਾਰ 30 ਅਪ੍ਰੈਲ ਨੂੰ ਕੈਨੇਡੀਜ਼ ਬੇਂਡ ਵਿਚ ਦੇਖਿਆ ਗਿਆ ਸੀ, ਜੋ ਕਿ ਖਾਰੇ ਪਾਣੀ ਦੇ ਮਗਰਮੱਛਾਂ ਲਈ ਮਸ਼ਹੂਰ ਉੱਤਰੀ ਕੁਈਨਜ਼ਲੈਂਡ ਦੇ ਇਕ ਦੂਰ-ਦੁਰਾਡੇ ਇਲਾਕੇ ਵਿਚ ਸੀ।

ਉਸ ਇਲਾਕੇ ਦੀ ਦੋ ਦਿਨਾਂ ਦੀ ਤਲਾਸ਼ੀ ਤੋਂ ਬਾਅਦ ਜਿੱਥੇ ਦਰਮੋਡੀ ਨੂੰ ਆਖਰੀ ਵਾਰ ਦੇਖਿਆ ਗਿਆ ਸੀ, ਪੁਲਿਸ ਨੇ ਸੋਮਵਾਰ ਨੂੰ ਡੇਢ ਕਿਲੋਮੀਟਰ ਦੇ ਅੰਦਰ ਦੋ ਵੱਡੇ ਮਗਰਮੱਛਾਂ ਨੂੰ  ਗੋਲੀ ਮਾਰ ਦਿਤੀ। ਇਨ੍ਹਾਂ ਮਗਰਮੱਛਾਂ ਦੀ ਲੰਬਾਈ 4.1 ਮੀਟਰ ਅਤੇ 2.8 ਮੀਟਰ ਸੀ। ਜਾਂਚ ਤੋਂ ਬਾਅਦ ਡਰਮੋਡੀ ਦੀ ਲਾਸ਼ ਇੱਕ ਮਗਰਮੱਛ ਦੇ ਅੰਦਰੋਂ ਮਿਲੀ। ਹਾਲਾਂਕਿ ਜੰਗਲੀ ਜੀਵ ਅਧਿਕਾਰੀਆਂ ਦਾ ਮੰਨਣਾ ਹੈ ਕਿ ਦੋਵੇਂ ਮਗਰਮੱਛ ਉਸ ਦੀ ਮੌਤ ਨਾਲ ਜੁੜੇ ਹੋਏ ਹਨ।

ਅਜੇ ਤੱਕ ਲਾਸ਼ ਦੀ ਰਸਮੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਕਿਹਾ ਕਿ ਡਰਮੋਡੀ ਦੀ ਭਾਲ ਦਾ ਇਹ ਇੱਕ ਦੁਖਦਾਈ ਅੰਤ ਸੀ। ਡਰਮੋਡੀ ਇੱਕ ਤਜਰਬੇਕਾਰ ਮਛੇਰਾ ਸੀ। ਰਿਪੋਰਟ ‘ਚ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਗਰਮ ਦੇਸ਼ਾਂ ਦੇ ਉੱਤਰ ‘ਚ ਮਗਰਮੱਛ ਵੱਡੀ ਗਿਣਤੀ ‘ਚ ਪਾਏ ਜਾਂਦੇ ਹਨ ਪਰ ਇਨਸਾਨਾਂ ‘ਤੇ ਹਮਲਿਆਂ ਦੀਆਂ ਘਟਨਾਵਾਂ ਆਮ ਨਹੀਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment