ਨਵੀਂ ਦਿੱਲੀ: Bigg Boss 13 ਦੇ ਜੇਤੂ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਜਿੱਥੇ ਸਿਧਾਰਥ ਦੇ ਦੇਹਾਂਤ ਦੀ ਖਬਰ ਨੇ ਉਨ੍ਹਾਂ ਦੇ ਫੈਨਜ਼ ਨੂੰ ਵੱਡਾ ਝਟਕਾ ਦਿੱਤਾ ਹੈ, ਉੱਥੇ ਹੀ ਸ਼ਹਿਨਾਜ਼ ਗਿੱਲ ਨੂੰ ਵੱਡਾ ਸਦਮਾ ਲੱਗਿਆ ਹੈ।
ਸਿਧਾਰਥ ਅਤੇ ਸ਼ਹਿਨਾਜ਼ ਗਿੱਲ ਪਹਿਲੀ ਵਾਰ Bigg Boss 13 ਵਿੱਚ ਮਿਲੇ ਸਨ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਕਾਫ਼ੀ ਗੂੜੀ ਹੋ ਗਈ ਸੀ। ਦੋਵਾਂ ‘ਚ ਅਫੇਅਰ ਦੀਆਂ ਖਬਰਾਂ ਆ ਰਹੀਆਂ ਸਨ। ਸਿਧਾਰਥ ਸ਼ੁਕਲਾ Bigg Boss ਸ਼ੋਅ ਦਾ ਸਭ ਤੋਂ ਚਰਚਿਤ ਨਾਮ ਸੀ।
View this post on Instagram
ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਕੈਮਿਸਟਰੀ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤੀ ਜਾਂਦੀ ਰਹੀ ਹੈ। ਦੋਵਾਂ ਨੇ ਕਾਫ਼ੀ ਲੰਬਾ ਸਮਾਂ Bigg Boss 13 ਵਿੱਚ ਇਕੱਠੇ ਬਿਤਾਇਆ ਇਸ ਦੇ ਚਲਦਿਆਂ ਦੋਵਾਂ ਦੀ ਦੋਸਤੀ ਕਾਫ਼ੀ ਗੂੜੀ ਹੁੰਦੀ ਗਈ। ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਸ਼ੋਅ ਵਿੱਚ ਇੱਕ-ਦੂੱਜੇ ਦਾ ਖਿਆਲ ਰੱਖਦੇ ਸਨ। ਦੋਵਾਂ ਦੀ ਜੋੜੀ ਦਰਸ਼ਕਾਂ ਨੂੰ ਵੀ ਪਸੰਦ ਆਉਣ ਲੱਗੀ ਸੀ ਅਤੇ ਦੋਵਾਂ ਨੂੰ ਦਰਸ਼ਕਾਂ ਨੇ ਸਿਡਨਾਜ ਦਾ ਨਾਮ ਦਿੱਤਾ।
ਸ਼ੋਅ ਤੋਂ ਨਿਕਲਣ ਤੋਂ ਬਾਅਦ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਨੇ ਕਈ ਮਿਊਜ਼ਿਕ ਵੀਡੀਓ ਵਿੱਚ ਇਕੱਠੇ ਕੰਮ ਕੀਤਾ। ਹਾਲ ਹੀ ਵਿੱਚ ਖਬਰ ਆਈ ਸੀ ਕਿ ਦੋਵਾਂ ਨੇ ਇੱਕ ਰੈਸਟੋਰੈਂਟ ਵਿੱਚ ਇਕੱਠੇ ਖਾਣਾ ਵੀ ਖਾਧਾ ਸੀ। ਜਿੱਥੇ ਦੀਆਂ ਤਸਵੀਰਾਂ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਗਈਆਂ ਸਨ। ਦੋਵਾਂ ਨੂੰ ਲੈ ਕੇ ਅਕਸਰ ਖਬਰਾਂ ਆਉਂਦੀਆਂ ਸਨ ਕਿ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ, ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਖੁੱਲ੍ਹ ਕੇ ਸਵੀਕਾਰ ਨਹੀਂ ਕੀਤਾ ਸੀ।